ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਕੋਚੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਅੰਗਦਿਕਦਾਵੂ ਇਲਾਕੇ ‘ਚ ਇਕ ਘਰ ‘ਚ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ ਚਾਰ ਜੀਅ ਝੁਲਸ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਮੁਤਾਬਕ ਇਹ ਘਟਨਾ ਤੜਕੇ ਵਾਪਰੀ। ਉਸ ਨੇ ਦਸਿਆ ਕਿ ਅੱਗ ਘਰ ਦੀ ਦੂਜੀ ਮੰਜ਼ਿਲ ‘ਤੇ ਲੱਗੀ।ਫਾਇਰ ਸਰਵਿਸ ਦੇ ਇਕ ਕਰਮਚਾਰੀ ਨੇ ਦਸਿਆ, “ਸਾਨੂੰ ਸਵੇਰੇ 5.20 ਵਜੇ ਕਾਲ ਆਈ। ਜਦੋਂ ਸਾਡੀ ਟੀਮ ਘਰ ਪਹੁੰਚੀ ਤਾਂ ਘਰ ਨੂੰ ਅੱਗ ਲੱਗੀ ਹੋਈ ਸੀ। ਉਦੋਂ ਤਕ ਚਾਰੇ ਲੋਕਾਂ ਦੀ ਸੜ ਕੇ ਮੌਤ ਹੋ ਚੁੱਕੀ ਸੀ”।ਹਾਦਸੇ ਦੇ ਸਮੇਂ ਇਕ ਬਜ਼ੁਰਗ ਔਰਤ ਹੇਠਾਂ ਸੌਂ ਰਹੀ ਸੀ ਅਤੇ ਉਸ ਨੂੰ ਨੇੜਲੇ ਘਰ ਵਿਚ ਲਿਜਾਇਆ ਗਿਆ। ਸੂਤਰਾਂ ਨੇ ਦਸਿਆ ਕਿ ਵਿਗਿਆਨਕ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

Spread the love