ਕੈਨੇਡਾ ‘ਚ ਪੰਜਾਬੀ ਗੈਂਗਸਟਰਾਂ ਦੇ ਕਾਤਲਾਂ ਨੂੰ ਸਜ਼ਾ ਦਾ ਐਲਾਨ

ਕੈਨੇਡਾ ‘ਚ ਪੰਜਾਬੀ ਗੈਂਗਸਟਰਾਂ ਦੇ ਕਾਤਲਾਂ ਨੂੰ ਸਜ਼ਾ ਦਾ ਐਲਾਨ

ਬ੍ਰਿਟਿਸ਼ ਕੋਲੰਬੀਆ ਦੇ ਨਾਮੀ ਗੈਂਗਸਟਰ ਸੰਦੀਪ ਦੂਹੜੇ ਕਤਲਕਾਂਡ ਤੇ ਸੁੱਖ ਢੱਕ ਦੇ ਕਤਲ ਦੀ ਸਾਜਿਸ਼ ਘੜਨ ਦੇ ਮਾਮਲੇ ‘ਚ ਦੋ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। 17 ਜਨਵਰੀ 2012 ਨੂੰ ਵੈਨਕੂਵਰ ਦੇ ਸ਼ੈਰੇਟ ਵਾਲ ਸੈਂਟਰ ਵਿਖੇ ਹੋਏ ਕਤਲ ਦੇ ਦੋਸ਼ ਹੇਠ ਅਲ-ਖਲੀਲ ਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਸੁੱਖ ਢੱਕ ਕਤਲ ਦੀ ਸਾਜਿਸ਼ ਲਈ 20 ਸਾਲ ਕੈਦ ਦਾ ਵੱਖਰੇ ਤੌਰ ਤੇ ਐਲਾਨ ਕੀਤਾ ਗਿਆ।

ਅਲ-ਖਲੀਲ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ ਪਰ ਉਸ ਦਾ ਸਾਥੀ ਜੇਲ੍ਹ ਵਿੱਚ ਹੈ। ਸੁੱਖ ਢੱਕ ਦਾ ਕਤਲ ਨਵੰਬਰ 2012 ਵਿੱਚ ਬਰਨਬੀ ਵਿਖੇ ਕੀਤਾ ਗਿਆ ਸੀ ਅਤੇ ਸੋਮਵਾਰ ਨੂੰ BC ਦੀ ਸੁਪਰੀਮ ਕੋਰਟ ਵਿਚ ਹੈਲਜ਼ ਏਂਜਲ ਗੈਂਗ ਦੇ ਲੈਰੀ ਅਮੈਰੋ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਪੁਲਿਸ ਵੱਲੋਂ ਰਕੀਹ ਅਲਖਲੀਲ ਨੂੰ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਲੰਘੀਆਂ ਗਰਮੀਆਂ ਦੌਰਾਨ ਪੋਰਟ ਕੌਕੁਇਟਲੈਮ ਦੀ ਜੇਲ ਵਿਚੋਂ ਫਰਾਰ ਹੋ ਗਿਆ ਸੀ।

ਜਸਟਿਸ ਮਿਰੀਅਮ ਮਾਇਸ਼ਨਵਿਲ ਨੇ ਸਜ਼ਾ ਦਾ ਐਲਾਨ ਕਰਦਿਆ ਕਿਹਾ ਕਿ ਨਿੱਜੀ ਦੁਸ਼ਮਣੀ ਅਤੇ ਬਦਲਾਖੋਰੀ ਦੀਆਂ ਕਰਤੂਤਾਂ ਕਰ ਕੇ ਜਨਤਕ ਥਾਵਾਂ ਆਮ ਲੋਕਾਂ ਵਾਸਤੇ ਖਤਰਨਾਕ ਬਣ ਗਈਆਂ ,ਲੈਰੀ ਅਮੈਰੋ ਜਨਵਰੀ 2018 ਤੋਂ ਜੇਲ੍ਹ ਵਿੱਚ ਹੈ ਅਤੇ ਉਸ ਨੂੰ 9 ਸਾਲ ਹੋਰ ਜੇਲ ਵਿਚ ਕੱਟਣੇ ਹੋਣਗੇ। ਰਿਹਾਈ ਮਗਰੋਂ ਹਥਿਆਰ ਰੱਖਣ ‘ਤੇ ਉਮਰ ਭਰ ਦੀ ਪਾਬੰਦੀ ਲਾਗੂ ਕੀਤੀ ਗਈ ਹੈ ਅਤੇ ਸੁੱਖ ਢੱਕ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ।

Spread the love