ਪਿੰਡ ਤੁੰਗ ’ਚ ਪਰਿਵਾਰ ਦੇ 3 ਜੀਆਂ ਦੀ ਹੱਤਿਆ

ਪੱਟੀ ਨੇੜਲੇ ਪਿੰਡ ਤੁੰਗ ਅੰਦਰ ਬੀਤੀ ਰਾਤ ਪਰਿਵਾਰ ਦੇ ਤਿੰਨ ਜੀਆਂ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ, ਲਖਵਿੰਦਰ ਕੌਰ ਪਤਨੀ ਇਕਬਾਲ ਸਿੰਘ ਤੇ ਸੀਤਾ ਕੌਰ ਪਤਨੀ ਹਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਹ ਹੱਤਿਆਵਾਂ ਗਲਾ ਘੁੱਟ ਕੇ ਕੀਤੀਆਂ ਗਈਆਂ ਹਨ। ਪਰਿਵਾਰ ਅਨੁਸਾਰ ਮ੍ਰਤਿਕਾਂ ਦੇ ਬੱਚੇ ਆਸਟਰੇਲੀਆ ਵਿੱਚ ਹਨ। ਮੁਲਜ਼ਮਾਂ ਵੱਲੋਂ ਘਟਨਾ ਦੌਰਾਨ ਤਿੰਨਾਂ ਦੇ ਹੱਥਾਂ-ਪੈਰਾਂ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਮੂੰਹਾਂ ਉਪਰ ਟੇਪ ਨਾਲ ਲਗਾ ਦਿੱਤੀ। ਕਮਰਿਆਂ ਦੀਆਂ ਅਲਮਾਰੀਆਂ ਨੂੰ ਤੋੜਿਆ ਗਿਆ ਤੇ ਸਾਮਾਨ ਵੀ ਖਿੱਲਰਿਆ ਪਿਆ ਸੀ। ਤਰਨਤਾਰਨ ਦੇ ਐੱਸਐੱਸਪੀ ਅਸ਼ਵਨੀ ਕਪੂਰ ਨੇ ਮੌਕੇ ’ਤੇ ਪਹੁੰਚ ਕਿ ਘਟਨਾ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਘਟਨਾ ਲੁੱਟ ਦੀ ਜਾਪਦੀ ਹੈ। 25 ਸਾਲਾਂ ਤੋਂ ਅਸ਼ੋਕ ਭਈਆ ਨਾਮੀ ਮਜ਼ਦੂਰ ਇਸ ਪਰਿਵਾਰ ਨਾਲ ਕੰਮ ਕਰ ਰਿਹਾ ਸੀ ਜੋ ਘਰ ਵਿੱਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Spread the love