ਯੂਪੀ ਦੇ ਸ਼ਾਮਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਦਾਲਤ ਨੇ ਕਿਸਾਨ ਆਗੂ ਚੌਧਰੀ ਮਹਿੰਦਰ ਸਿੰਘ ਟਿਕੈਤ ਖ਼ਿਲਾਫ਼ ਇੱਕ ਕੇਸ ਵਿੱਚ ਵਾਰੰਟ ਜਾਰੀ ਕੀਤਾ ਹੈ, ਜਿਸ ਦੀ 13 ਸਾਲ ਪਹਿਲਾਂ ਕਿਸਾਨਾਂ ਲਈ ਲੜਾਈ ਲੜਦਿਆਂ ਮੌਤ ਹੋ ਚੁੱਕੀ ਹੈ।ਯੂਪੀ ਪੁਲਿਸ ਵੀ ਅਦਾਲਤੀ ਵਾਰੰਟ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉੱਥੇ ਪਹੁੰਚ ਗਈ।ਦਰਅਸਲ 17 ਸਾਲ ਪਹਿਲਾਂ ਕੰਧਾਲਾ ‘ਚ ਜਾਮ ਲਗਾਉਣ ਦੇ ਮਾਮਲੇ ‘ਚ ਮਰਹੂਮ ਮਹਿੰਦਰ ਸਿੰਘ ਟਿਕੈਤ ਅਤੇ ਸਾਬਕਾ ਜ਼ਿਲਾ ਪੰਚਾਇਤ ਪ੍ਰਧਾਨ ਮਨੀਸ਼ ਚੌਹਾਨ ਸਮੇਤ 10 ਆਰੋਪੀਆਂ ਦੇ ਗੈਰ-ਜ਼ਮਾਨਤੀ ਵਾਰੰਟ ‘ਤੇ ਏ.ਸੀ.ਜੇ.ਐੱਮ. ਅਦਾਲਤ ‘ਚ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਪੁਲਸ ਵੀ ਮਰਹੂਮ ਮਹਿੰਦਰ ਸਿੰਘ ਟਿਕੈਤ ਦੀ ਮੌਤ ਦਾ ਸਰਟੀਫਿਕੇਟ ਦਾਖਲ ਨਹੀਂ ਕਰ ਸਕੀ।ਮੌਤ ਦਾ ਸਰਟੀਫਿਕੇਟ ਦਾਇਰ ਨਾ ਕਰਨ ਕਾਰਨ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਦੋਂ ਕਿ ਮਹਿੰਦਰ ਸਿੰਘ ਟਿਕੈਤ ਦੀ 13 ਸਾਲ ਪਹਿਲਾਂ ਮੌਤ ਹੋ ਗਈ ਸੀ। ਮਾਮਲੇ ਵਿੱਚ ਦੋ ਮੁਲਜ਼ਮਾਂ ਨੇ ਅਦਾਲਤ ਵਿੱਚ ਆਤਮ ਸਮਰਪਣ ਕਰਕੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਨ੍ਹਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
