ਪੰਜਾਬੀ ਨੌਜਵਾਨ ਦੀ ਇਟਲੀ ‘ਚ ਮੌਤ

ਇਟਲੀ ਵਿਚ ਖੰਨਾ ਦੇ ਪਿੰਡ ਗਗੜਮਾਜਰਾ ਦੇ ਰਹਿਣ ਵਾਲੇ ਕੁਲਵੰਤ ਸਿੰਘ (38) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ (22) ਵੀ ਜੋ ਕਿ ਪਿੰਡ ਹਰਲਾਲਪੁਰ ਦਾ ਰਹਿਣ ਵਾਲਾ ਹੈ, ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ।ਦੋਵੇਂ ਕੰਮ ਤੋਂ ਵਾਪਸ ਘਰ ਕਾਰ ਵਿਚ ਪਰਤ ਰਹੇ ਸਨ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਫਿਰ ਖੰਭੇ ਨਾਲ ਟਕਰਾ ਗਈ। ਹਾਦਸੇ ਵਿਚ ਕੁਲਵੰਤ ਦੀ ਮੌਤ ਹੋਈ। ਕੁਲਵੰਤ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਸ਼ਹਿਰ ਸੁਈਸੀਓ ਵਿਚ ਰਹਿੰਦਾ ਸੀ।ਮ੍ਰਿਤਕ ਕੁਲਵੰਤ ਸਿੰਘ ਦੀ ਮਾਂ ਤੇ ਭਰਾ ਪਿੰਡ ਗਗੜਮਾਜਰਾ ਵਿਚ ਰਹਿੰਦੇ ਹਨ।ਕੁਲਵੰਤ ਸਿੰਘ ਲਗਭਗ 15 ਸਾਲਾਂ ਤੋਂ ਇਟਲੀ ਵਿਚ ਰਹਿੰਦਾ ਸੀ। ਉਸ ਦੀ ਪਤਨੀ ਤੇ ਢਾਈ ਸਾਲ ਦਾ ਬੇਟਾ ਵੀ ਇਟਲੀ ਵਿਚ ਹੈ। ਕੁਲਵੰਤ ਲਗਭਗ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਵਾਪਸ ਪਰਤਿਆ ਸੀ।

Spread the love