ਕੁਵੈਤ ਦੇ ਸ਼ਾਸਕ ਦਾ ਦੇਹਾਂਤ

ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ-ਸਬਾਹ ਦਾ 86 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿਤੀ। ਸਰਕਾਰੀ ਟੈਲੀਵਿਜ਼ਨ ਕੁਵੈਤ ਟੀ.ਵੀ. ਨੇ ਅਮੀਰ ਦੀ ਮੌਤ ਦਾ ਐਲਾਨ ਕੀਤਾ ਅਤੇ ਕੁਰਾਨ ਦੀਆਂ ਆਇਤਾਂ ਪੜ੍ਹੀਆਂ। ਨਵੰਬਰ ਦੇ ਅਖੀਰ ’ਚ, ਸ਼ੇਖ ਨਵਾਫ ਨੂੰ ਇਕ ਅਨਜਾਣ ਬਿਮਾਰੀ ਦੇ ਨਾਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।

Spread the love