ਸ਼ਿਮਲਾ ਵਿਚ ਮੀਂਹ ਨਾਲ ਲੈਂਡਸਲਾਈਡ,ਟੂਰਿਸਟਾਂ ਲਈ ਐਡਵਾਇਜਰੀ ਜਾਰੀ

ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੇ ਪਹਿਲੇ ਮੀਂਹ ਨੇ ਸ਼ਿਮਲਾ ਤੇ ਸੋਲਨ ਵਿਚ ਤਬਾਹੀ ਮਚਾ ਦਿੱਤੀ ਹੈ। ਸ਼ਿਮਲਾ ਦੇ ਭੱਟਾਕੁਫਰ-ਆਈਐੱਸਬੀਟੀ ਬਾਈਪਾਸ, ਚੁਰਟ ਨਾਲਾ ਤੇ ਢਲੀ ਟਨਲ ਦੇ ਸਮੀ ਇਕ ਸਕੂਲ ਕੋਲ 6 ਗੱਡੀਆਂ ਮਲਬੇ ਦੀ ਚਪੇਟ ਵਿਚ ਆ ਗਈਆਂ।ਗੱਡੀਆਂ ਪੂਰੀ ਤਰ੍ਹਾਂ ਤੋਂ ਮਲਬੇ ਵਿਚ ਦਬ ਗਈਆਂ ਹਨ। ਸ਼ਿਮਲਾ ਤੇ ਸੋਲਨ ਵਿਚ ਭਾਰੀ ਮੀਂਹ ਦੇ ਬਾਅਦ 35 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਜਿਨ੍ਹਾਂ ਨੂੰ PWD ਮਹਿਕਮਾ ਬਹਾਲ ਕਰਨ ਵਿਚ ਲੱਗ ਗਿਆ ਹੈ। ਭਾਰੀ ਮੀਂਹ ਦੇ ਬਾਅਦ ਕੁਨਿਹਾਰ-ਨਾਲਾਗੜ੍ਹ ਸਟੇਟ ਹਾਈਵੇ ਤੋਂ ਇਲਾਵਾ ਖੇਤਰ ਦੀਆਂ ਅੱਧਾ ਦਰਜਨ ਪੇਂਡੂ ਸੜਕਾਂ ਵੀ ਬੰਦ ਹੋ ਗਈਆਂ ਹਨ। ਸੜਕਾਂ ‘ਤੇ ਥਾਂ-ਥਾਂ ਲੈਂਡਸਲਾਈਡ ਤੇ ਨਾਲਿਆਂ ਵਿਚ ਪਾਣੀ ਦੇ ਤੇਜ਼ ਵਹਾਅ ਦੇ ਨਾਲ ਮਲਬਾ ਆ ਗਿਆ ਹੈ।

Spread the love