ਇੰਡੀਅਨ ਸਿੱਖ ਕਮਨਿਊਟੀ ਦੇ ਆਗੂਆ ਨੇ ਭਾਰਤੀ ਰਾਜਦੂਤ ਵਾਨੀ ਰਾਓ ਦਾ ਰੋਮ ਪਹੁੱਚਣ ਤੇ ਭਰਵਾਂ ਸਵਾਗਤ ਕੀਤਾ  

ਇੰਡੀਅਨ ਸਿੱਖ ਕਮਨਿਊਟੀ ਦੇ ਆਗੂਆ ਨੇ ਭਾਰਤੀ ਰਾਜਦੂਤ ਵਾਨੀ ਰਾਓ ਦਾ ਰੋਮ ਪਹੁੱਚਣ ਤੇ ਭਰਵਾਂ ਸਵਾਗਤ ਕੀਤਾ  

ਮਿਲਾਨ ਇਟਲੀ 19 ਅਪ੍ਰੈਲ (ਸਾਬੀ ਚੀਨੀਆ ) ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਅੰਬੈਂਸੀ ਦੇ ਨਵੇਂ ਅੰਬੈਸਡਰ (ਰਾਜਦੂਤ) ਮੈਡਮ ਵਾਨੀ ਰਾਓ ਨੂੰ ਅਹੁੱਦਾ ਸੰਭਾਲਣ ਅਤੇ ਇਟਲੀ ਆਉਣ ਤੇ ਇੰਡੀਅਨ ਸਿੱਖ ਕਮਨਿਊਟੀ ਦੇ ਆਗੂਆ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਿਸ਼ੇਸ਼ ਤੌਰ ਜੀ ਆਇਆ ਆਖਿਆ ਗਿਆ ਦੱਸਣਯੋਗ ਹਾ ਕਿ ਮੈਡਮ ਵਾਨੀ ਰਾਓ ਨੇ ਇਟਲੀ ਵਿੱਚ ਭਾਰਤ ਦੇ 28 ਵੇਂ ਰਾਜਦੂਤ ਦੇ ਤੌਰ ਤੇ ਅਹੁੱਦਾ ਸੰਭਾਲਿਆ ਹੈ ਤੇ ਉਨਾਂ ਨੇ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਦੇ ਆਗੂਆਂ ਨਾਲ ਪਲੇਠੀ ਮੁਲਾਕਾਤ ਕੀਤੀ ਹੈ ।

ਇਸ ਮੌਕੇ ਇੰਡੀਅਨ ਸਿੱਖ ਕਮਨਿਊਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਹੁਣਾਂ ਦੀ ਰਹਿਨੁਮਾਈ ਹੇਠ ਮਿਲੇ ਵਫ਼ਦ ਨੇ ਭਾਰਤੀ ਰਾਜਦੂਤ ਨੂੰ ਇਟਲੀ ਪਹੁੱਚਣ ਦੇ ਨਿੱਘੀ ਜੀ ਆਇਆਂ ਆਖਦੇ ਗੱਲਬਾਤ ਕਰਦਿਆਂ ਆਪਸੀ ਸਹਿਯੋਗ ਨੂੰ ਅੱਗੇ ਲਿਜਾਣ ਦੀ ਗੱਲ ਆਖੀ ਮੈਡਮ ਵਾਨੀ ਰਾਓ ਲਗਾਤਾਰ ਤੀਜੀ ਮਹਿਲਾ ਹਨ ਜਿੰਨਾਂ ਨੇ ਭਾਰਤੀ ਰਾਜਦੂਤ ਦੇ ਤੌਰ ਤੇ ਅਹੁੱਦਾ ਸੰਭਾਲਿਆ ਹੈ ਇਸ ਤੋ ਪਹਿਲਾਂ ਵੀ ਲਗਾਤਾਰ ਦੋ ਮਹਿਲਾਵਾਂ ਨੇ ਹੀ ਇਸ ਅਹੁੱਦੇ ਉਪਰ ਰਹਿਕੇ ਭਾਰਤ ਅਤੇ ਇਟਲੀ ਵਿਚਾਲੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਅਣਮੁੱਲਾ ਯੋਗਦਾਨ ਪਾਉਦੇ ਦੋਹਾਂ ਦੇਸ਼ਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕਈ ਨਵੀਆ ਯੋਜਨਾਵਾਂ ਬਣਾਉਂਦਿਆਂ ਵਾਪਰਕ ਸਾਂਝਾਂ ਨੂੰ ਮਜਬੂਤੀ ਵੱਲ ਤੋਰਿਆ ਹੈ ਇਸ ਮੌਕੇ ਇਸ ਇੰਡੀਅਨ ਸਿੱਖ ਕਮਨਿਊਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ, ਮਨਜੀਤ ਸਿੱਘ ਰੋਮ, ਦਇਆਪਾਲ ਸਿੰਘ , ਸਾਬਕਾ ਫ਼ੌਜੀ ਬਲਜਿੰਦਰ ਸਿੰਘ ਅਤੇ ਸੋਢੀ ਮਕੌੜਾ ਆਦਿ ਵੱਲੋ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਇਟਲੀ ਭਾਰਤੀ ਭਾਈਚਾਰੇ ਦੇ ਲੋਕ ਬੜੀ ਇਮਾਨਦਾਰੀ ਨਾਲ ਕਾਰੋਬਾਰ ਕਰਕੇ ਆਪਣੇ ਪਰਿਵਾਰਾਂ ਦਾ ਸੁਨਿਹਰੀ ਭਵਿੱਖ ਬਣਾਉਣ ਲਈ ਮਿਹਨਤ ਕਰ ਰਹੇ ਹਨ । ਇੱਥੇ ਜਨਮ ਲੈਣ ਵਾਲੇ ਬੱਚੇ ਵੀ ਉੱਚ ਵਿੱਦਿਆ ਪ੍ਰਾਪਤ ਕਰਕੇ ਦੇਸ਼ ਦਾ ਨਾਂ ਰੌਸ਼ਨ ਕਹੇ ਹਨ ॥

Spread the love