REEL ਦੇ ਚੱਕਰ ‘ਚ ਗੁਆਈ ਜਾਨ

ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਗਿਆ ਹੈ ਚੌ. ਸੰਭਾਜੀ ਨਗਰ ਵਾਸੀ 23 ਸਾਲਾ ਸ਼ਵੇਤਾ ਸੁਰਵਾਸੇ, ਐਲੋਰਾ ਗੁਫਾ ਦੇ ਰਸਤੇ ਵਿਚ ਪੈਣ ਵਾਲੀ ਦੱਤਧਾਮ ਮੰਦਰ ਦੀ ਪਹਾੜੀ ‘ਤੇ ਰੀਲ ਬਣਾਉਣ ਲਈ ਕਾਰ ਚਲਾ ਰਹੀ ਸੀ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਡਰਾਈਵਿੰਗ ਨਾ ਆਉਣ ਦੇ ਬਾਅਦ ਵੀ ਉਹ ਸਫੇਦ ਟੋਇਟਾ ਕਾਰ ਨੂੰ ਰਿਵਰਸ ਕਰਦੀ ਨਜ਼ਰ ਆ ਰਹੀ ਹੈ ਜਦੋਂ ਕਿ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਉਸ ਦਾ ਦੋਸਤ ਸ਼ਿਵਰਾਜ ਮੁਲੇ ਡਰ ਕੇ ਚੀਕ ਰਿਹਾ ਹੈ। ਘਟਨਾ ਸੋਮਵਾਰ ਦੁਪਹਿਰ 2 ਵਜੇ ਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਬ੍ਰੇਕ ਦੀ ਜਗ੍ਹਾ ਸ਼ਾਇਦ ਐਕਸੀਲੇਟਰ ਦਬਾ ਦਿੱਤਾ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ।

Spread the love