26 ਸਾਲਾ ਵਿਅਕਤੀ ਉੱਤੇ ਯੂਨਾਈਟਿਡ ਹੈਲਥਕੇਅਰ ਦੇ ਸੀਈਓ ਬ੍ਰਾਇਨ ਥੌਮਸਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਇਲਜ਼ਾਮ ਹਨ। ਇਹ ਘਟਨਾ ਨਿਊਯਾਰਕ ਸ਼ਹਿਰ ਵਿੱਚ ਬੀਤੇ ਹਫ਼ਤੇ ਵਾਪਰੀ।ਲੁਈਗੀ ਮੈਂਗਿਓਨ ਨੂੰ ਸੋਮਵਾਰ ਨੂੰ ਨਿਊਯਾਰਕ ਸਿਟੀ ਤੋਂ ਤਕਰੀਬਨ 280 ਮੀਲ (450 ਕਿਲੋਮੀਟਰ) ਪੱਛਮ ਵਿੱਚ ਅਲਟੂਨਾ, ਪੈਨੇਸਲਵੇਨੀਆ ਦੇ ਇੱਕ ਮੈਕਡੋਨਲਡਜ਼ ਸਟੋਰ ਤੋਂ ਹਿਰਾਸਤ ਵਿੱਚ ਲਿਆ ਗਿਆ।ਉਨ੍ਹਾਂ ਨੂੰ ਸਟੋਰ ਉੱਤੇ ਫ਼ਾਸਟ-ਫ਼ੂਡ ਆਊਟਲੈਟ ਉੱਤੇ ਆਏ ਇੱਕ ਗਾਹਕ ਨੇ ਪਛਾਣਿਆ ਸੀ।ਪੁਲਿਸ ਮੁਤਾਬਕ ਉਹ ਇੱਕ ਵੱਡੇ ਕਾਰੋਬਾਰੀ ਪਰਿਵਾਰ ਮੈਰੀਲੈਂਡ ਨਾਲ ਸਬੰਧਿਤ ਹਨ ਅਤੇ ਆਈਵੀ ਲੀਗ ਗ੍ਰੈਜੂਏਟ ਹਨ।ਪੁਲਿਸ ਨੇ ਇਹ ਵੀ ਦੱਸਿਆ ਕਿ ਲੁਈਗੀ ਤੋਂ ਇੱਕ ਬੰਦੂਕ ਅਤੇ ਇੱਕ ਹੱਥ ਲਿਖਤ ਦਸਤਾਵੇਜ਼ ਮਿਲਿਆ ਸੀ ਜੋ ‘ਪ੍ਰੇਰਣਾ ਅਤੇ ਮਾਨਸਿਕਤਾ’ ਨੂੰ ਦਰਸਾਉਂਦਾ ਸੀ।ਮੈਂਗਿਓਨ ਪੈਨੇਸਲਵੇਨੀਆ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।ਕੁਝ ਘੰਟਿਆਂ ਬਾਅਦ, ਨਿਊਯਾਰਕ ਦੇ ਜਾਂਚਕਰਤਾਵਾਂ ਨੇ ਮੈਂਗਿਓਨ ‘ਤੇ ਕਤਲ ਦੇ ਇਲਜ਼ਾਮ ਲਾਏ ਅਤੇ ਚਾਰ ਹੋਰਾਂ ਉੱਤੇ ਹਥਿਆਰਾਂ ਨਾਲ ਜੁੜਿਆ ਮਾਮਲਾ ਦਰਜ ਕੀਤਾ ਗਿਆ।