ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲਾ ਸ਼ੁਰੂ

ਸ੍ਰੀ ਮੁਕਤਸਰ ਸਾਹਿਬ ਵਿਚ ਮਾਘੀ ਮੇਲਾ ਅੱਜ ਤੋਂ ਸ਼ੁਰੂ ਹੋਵੇਗਾ। ਸਾਲ 1705 ਵਿਚ ਖਿਦਰਾਨਾ ਦੀ ਲੜਾਈ ਵਿਚ ਮੁਗਲਾਂ ਨਾਲ ਲੜਦੇ ਹੋਏ ਮਾਰੇ ਗਏ 40 ਸਿੱਖ ਯੋਧਿਆਂ ਦੀ ਯਾਦ ਵਿਚ ਸਦੀਆਂ ਤੋਂ ਮਾਘੀ ਮੇਲਾ ਲੱਘ ਰਿਹਾ ਹੈ। ਇਸ ਲੜਾਈ ਦੇ ਬਾਅਦ ਹੀ ਖਿਦਰਾਨਾ ਦਾ ਨਾਂ ਮੁਕਤਸਰ ਜਾਂ ਮੁਕਤੀ ਦਾ ਤਾਲਾਬ ਰੱਖਿਆ ਗਿਆ ਸੀ। ਇਸ ਮੇਲੇ ਵਿਚ ਘੋੜੇ ਦੀ ਮੰਡੀ ਦਾ ਖਾਸ ਮਹੱਤਵ ਹੈ।ਇਥੇ ਘੋੜਿਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਦੇਸ਼-ਵਿਦੇਸ਼ ਤੋਂ ਸ਼ਰਧਾਲੂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਥਾਂ ਮੱਥਾ ਟੇਕਣ ਤੇ ਸਰੋਵਰ ਵਿਚ ਇਸਨਾਨ ਕਰਨ ਪਹੁੰਚਣਗੇ। ਅੱਜ ਇਸ ਮੇਲੇ ਵਿਚ 5 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦਾ ਅਨੁਮਾਨ ਹੈ। ਮਾਘੀ ਮੇਲੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਸ਼ਹਿਰ ਨੂੰ 7 ਜ਼ੋਨਾਂ ਵਿਚ ਵੰਡਿਆ ਹੈ ਤੇ ਇਥੇ 4500 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

Spread the love