ਮਹਾਰਾਸ਼ਟਰ Election Results

ਮਹਾਰਾਸ਼ਟਰ ਦੀਆਂ 288 ਅਤੇ ਝਾਰਖੰਡ ਦੀਆਂ 81 ਸੀਟਾਂ ‘ਤੇ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।ਦੋਵਾਂ ਸੂਬਿਆਂ ਤੋਂ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਵੋਟਾਂ ਦੀ ਗਿਣਤੀ ਹੁੰਦੇ ਹੋਏ ਦੋ ਘੰਟੇ ਹੋ ਚੁੱਕੇ ਹਨ ਅਤੇ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਮਹਾਯੁਤੀ ਗਠਜੋੜ 184 ਸੀਟਾਂ ‘ਤੇ ਅੱਗੇ ਹੈ।ਜਦਕਿ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ 84 ਸੀਟਾਂ ‘ਤੇ ਅੱਗੇ ਹੈ। ਇਸ ਤੋਂ ਇਲਾਵਾ ਹੋਰ ਪਾਰਟੀਆਂ 20 ਸੀਟਾਂ ‘ਤੇ ਅੱਗੇ ਚੱਲ ਰਹੀਆਂ ਹਨ।ਝਾਰਖੰਡ ‘ਚ ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀ ਦਲ 34 ਸੀਟਾਂ ‘ਤੇ ਅੱਗੇ ਹਨ। ਜੇਐੱਮਐੱਮ ਅਤੇ ਉਨ੍ਹਾਂ ਦੇ ਸਹਿਯੋਗੀ 45 ਸੀਟਾਂ ‘ਤੇ ਅੱਗੇ ਹਨ।ਜਦਕਿ ਬਾਕੀ ਪਾਰਟੀਆਂ 2 ਸੀਟਾਂ ‘ਤੇ ਅੱਗੇ ਚੱਲ ਰਹੀਆਂ ਹਨ।

Spread the love