TMC ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ

ਅਡਾਨੀ ਬਾਰੇ ਸਵਾਲ ਪੁੱਛਣ ਨੂੰ ਲੈ ਕੇ ਵਿਵਾਦ ਛਿੜਿਆ ਸੀ

TMC ਦੇ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਕੈਸ਼ ਫਾਰ ਕੁਵੈਸ਼ਨ ਮਾਮਲੇ ‘ਚ ਰੱਦ ਕਰ ਦਿੱਤੀ ਗਈ ਹੈ। ਮਹੂਆ ਮੋਇਤਰਾ ਨੂੰ ਸੰਸਦ ਤੋਂ ਕੱਢਣ ਲਈ ਐਨਡੀਏ ਵੱਲੋਂ ਲਿਆਂਦੇ ਗਏ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਐਥਿਕਸ ਕਮੇਟੀ ਦੀ ਰਿਪੋਰਟ ਲੋਕ ਸਭਾ ਵਿੱਚ ਪੇਸ਼ ਕੀਤੀ ਗਈ।ਭਾਜਪਾ ਦੇ ਸੰਸਦ ਮੈਂਬਰ ਵਿਨੋਦ ਕੁਮਾਰ ਸੋਨਕਰ ਦੀ ਅਗਵਾਈ ਵਾਲੀ ਨੈਤਿਕਤਾ ਕਮੇਟੀ ਨੇ 9 ਨਵੰਬਰ ਨੂੰ ਆਪਣੀ ਬੈਠਕ ਵਿਚ ‘ਪੈਸੇ ਲੈਕੇ ਸਦਨ ਵਿਚ ਸਵਾਲ ਪੁੱਛਣ’ ਦੇ ਦੋਸ਼ ਵਿਚ ਮੋਇਤਰਾ ਨੂੰ ਲੋਕ ਸਭਾ ਤੋਂ ਬਾਹਰ ਕਰਨ ਦੀ ਸਿਫ਼ਾਰਸ਼ ਵਾਲੀ ਰਿਪੋਰਟ ਨੂੰ ਸਵੀਕਾਰ ਕਰ ਲਿਆ ਸੀ।

ਮਹੂਆ ਮੋਇਤਰਾ ਨੇ ਕਿਹਾ, “ਮੈਂ 49 ਸਾਲ ਦੀ ਹਾਂ ਅਤੇ ਅਗਲੇ 30 ਸਾਲਾਂ ਤੱਕ ਸੰਸਦ ਦੇ ਅੰਦਰ ਅਤੇ ਬਾਹਰ ਤੁਹਾਡੇ ਖਿਲਾਫ਼ ਸੰਘਰਸ਼ ਕਰਾਂਗੀ।”ਮੋਇਤਰਾ ਨੇ ਕਿਹਾ, “ਜੇਕਰ ਇਸ ਮੋਦੀ ਸਰਕਾਰ ਨੇ ਸੋਚਿਆ ਹੈ ਕਿ ਮੇਰੀ ਜੁਬਾਨ ਬੰਦ ਕਰਵਾਕੇ ਉਹ ਅਡਾਨੀ ਮੁੱਦੇ ਤੋਂ ਛੁਟਕਾਰਾ ਪਾ ਲਵੇਗੀ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਕੰਗਾਰੂ ਕੋਰਟ ਨੇ ਪੂਰੇ ਭਾਰਤ ਨੂੰ ਸਿਰਫ ਇਹ ਦਿਖਾਇਆ ਹੈ ਕਿ ਮਾਪਦੰਡ ਪ੍ਰਕਿਰਿਆ ਵਿੱਚ ਜਲਦਬਾਜ਼ੀ ਦਿਖਾਈ ਗਈ, ਇਹ ਸਭ ਦਰਸਾਉਂਦਾ ਹੈ ਕਿ ਅਡਾਨੀ ਤੁਹਾਡੇ ਲਈ ਕਿੰਨਾ ਅਹਿਮ ਹੈ।

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਖ਼ਿਲਾਫ਼ ਗੰਭੀਰ ਸ਼ਿਕਾਇਤ ਕਰਦੇ ਹੋਏ ਇੱਕ ਕਾਰੋਬਾਰੀ ਨੇ ਸੰਸਦੀ ਕਮੇਟੀ ਨੂੰ ‘ਹਲਫ਼ਨਾਮਾ’ ਭੇਜਿਆ ਸੀ।ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਮਹੂਆ ਮੋਇਤਰਾ ‘ਤੇ ਇਲਜ਼ਾਮ ਲਗਾਇਆ ਕਿ ਉਹ ਹੀਰਾਨੰਦਾਨੀ ਗਰੁੱਪ ਦੇ ਸੀਈਓ ਦਰਸ਼ਨ ਹੀਰਾਨੰਦਾਨੀ ਤੋਂ ‘ਨਗਦੀ ਅਤੇ ਮਹਿੰਗੇ ਤੋਹਫ਼ੇ ਲੈ ਕੇ’ ਸੰਸਦ ‘ਚ ਸਵਾਲ ਪੁੱਛਦੇ ਹਨ।ਇਸ ਦੇ ਨਾਲ ਹੀ ਦੂਬੇ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਇਹ ਵੀ ਮੰਗ ਕੀਤੀ ਕਿ ਮਹੂਆ ਮੋਇਤਰਾ ਨੂੰ ਮੁਅੱਤਲ ਕੀਤਾ ਜਾਵੇ।

Spread the love