ਐਕਸਪ੍ਰੈੱਸ ਵੇਅ ‘ਤੇ ਵੱਡਾ ਹਾਦਸਾ, ਟੈਂਕਰ-ਸਲੀਪਰ ਬੱਸ ਦੀ ਟੱਕਰ ‘ਚ 18 ਮੌਤਾਂ

ਉਨਾਵ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਬੱਸ ਅਤੇ ਇੱਕ ਦੁੱਧ ਦੇ ਟੈਂਕਰ ਦੀ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਲਖਨਊ-ਆਗਰਾ ਐਕਸਪ੍ਰੈੱਸਵੇਅ ‘ਤੇ ਬਿਹਾਰ ਦੇ ਸ਼ਿਵਗੜ੍ਹ ਤੋਂ ਦਿੱਲੀ ਜਾ ਰਹੀ ਇੱਕ ਸਲੀਪਰ ਬੱਸ ਬੇਹਟਾ ਮੁਜਾਵਰ ਥਾਣਾ ਖੇਤਰ ‘ਚ ਹਵਾਈ ਪੱਟੀ ‘ਤੇ ਇਕ ਟੈਂਕਰ ਨਾਲ ਟਕਰਾ ਗਈ। ਐਕਸਪ੍ਰੈੱਸ ਵੇਅ ‘ਤੇ ਖੱਬੇ ਪਾਸੇ ਤੋਂ ਦੁੱਧ ਦੇ ਟੈਂਕਰ ਨੂੰ ਓਵਰਟੇਕ ਕਰਦੇ ਸਮੇਂ ਇਹ ਹਾਦਸਾ ਵਾਪਰਿਆ।ਇਸ ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਦਸ ਸਾਲ ਦੇ ਬੱਚੇ ਸਮੇਤ 18 ਬੱਸ ਸਵਾਰਾਂ ਦੀ ਮੌਤ ਹੋ ਗਈ ਹੈ। ਕਰੀਬ 20 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹਨ। ਬੱਸ ‘ਚ ਬੱਚਿਆਂ ਸਮੇਤ 100 ਦੇ ਕਰੀਬ ਯਾਤਰੀ ਬੈਠੇ ਸਨ।

Spread the love