ਜੰਮੂ-ਕਸ਼ਮੀਰ ‘ਚ ਵੱਡਾ ਅੱਤਵਾਦੀ ਹਮਲਾ, 28 ਸੈਲਾਨੀਆਂ ਦੀ ਮੌਤ, ਦਰਜਨਾਂ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਦੇ ਇੱਕ ਸਮੂਹ ‘ਤੇ ਗੋਲੀਬਾਰੀ ਕੀਤੀ ਗਈ। ਇਹ ਘਟਨਾ ਬੈਸਰਨ ਘਾਟੀ ਦੀ ਹੈ।  ਇਸ ਹਮਲੇ ਵਿੱਚ ਕੁਝ ਸੈਲਾਨੀਆਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਸੁਰੱਖਿਆ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਹਨ। ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੱਤਵਾਦੀ ਹਮਲੇ ਵਿੱਚ ਦਰਜਨਾਂ ਸੈਲਾਨੀ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚੋਂ 28 ਤੋਂ ਵੱਧ ਸੈਲਾਨੀਆਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਵਿੱਚ ਸਥਾਨਕ ਲੋਕ ਵੀ ਸ਼ਾਮਲ ਹਨ। ਇੱਕ ਚਸ਼ਮਦੀਦ ਗਵਾਹ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਉਸਦਾ ਨਾਮ ਪੁੱਛਣ ਤੋਂ ਬਾਅਦ ਉਸਨੂੰ ਗੋਲੀ ਮਾਰ ਦਿੱਤੀ।

Spread the love