ਵੱਡਾ ਰੇਲ ਹਾਦਸਾ, ਦੋ ਰੇਲ ਗੱਡੀਆਂ ਦੀ ਹੋਈ ਟੱਕਰ

ਪ੍ਰਯਾਗਰਾਜ ਤੋਂ ਕਾਨਪੁਰ ਜਾ ਰਹੀ ਇਕ ਹੋਰ ਕੋਲੇ ਨਾਲ ਭਰੀ ਮਾਲ ਗੱਡੀ ਡੇਡੀਕੇਟਡ ਫਰੰਟ ਕੋਰੀਡੋਰ ਲਾਈਨ ‘ਤੇ ਖਾਗਾ ਕੋਤਵਾਲੀ ਦੇ ਪੰਭੀਪੁਰ ਪਿੰਡ ਦੇ ਸਾਹਮਣੇ ਖੜ੍ਹੀ ਕੋਲੇ ਨਾਲ ਭਰੀ ਮਾਲ ਗੱਡੀ ਨਾਲ ਟਕਰਾ ਗਈ। ਇਸ ਰੇਲ ਹਾਦਸੇ ਤੋਂ ਬਾਅਦ ਦੋਵੇਂ ਟਰੇਨਾਂ ਦੇ ਲੋਕੋ ਪਾਇਲਟ ਗੰਭੀਰ ਜ਼ਖਮੀ ਹੋ ਗਏ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਕੋਚ ਪਟੜੀ ਤੋਂ ਉਤਰ ਗਿਆ।  ਪੰਭੀਪੁਰ ਵਿੱਚ ਡੀਐਫਸੀਸੀਆਈਐਲ ਟਰੈਕ ’ਤੇ ਸਿਗਨਲ ਨਾ ਮਿਲਣ ਕਾਰਨ ਦੂਜੀ ਮਾਲ ਗੱਡੀ ਨੇ ਪਿੱਛੇ ਤੋਂ ਖੜ੍ਹੀ ਪਹਿਲੀ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲੋਕੋ ਪਾਇਲਟਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

Spread the love