ਨਿਊਯਾਰਕ,18 ਮਈ (ਰਾਜ ਗੋਗਨਾ)- ਡੇਵਿਡ ਡੀਪੇਪ 44, ਸਾਲਾਂ ਇਕ ਵਿਅਕਤੀ ਨੂੰ ਇੱਕ ਸੰਘੀ ਅਧਿਕਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਅਤੇ ਇੱਕ ਸੰਘੀ ਅਧਿਕਾਰੀ ਦੇ ਪਤੀ ‘ਤੇ ਹਮਲੇ ਦੇ ਦੋਸ਼ ਹੇਠ ਅਦਾਲਤ ਨੇ ਸੰਘੀ ਦੋਸ਼ਾਂ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਹੈ।
ਯੂਐਸ ਅਟਾਰਨੀ ਇਸਮਾਈਲ ਜੇ. ਰਾਮਸੇ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ , “ਅਸੀਂ ਜਿਊਰੀ ਦੇ ਵਿਚਾਰ-ਵਟਾਂਦਰੇ ਅਤੇ ਨਿਆਂ ਲਈ ਧੰਨਵਾਦੀ ਹਾਂ ਜੋ ਦੋਸ਼ੀ ਨੂੰ ਇਹ ਸ਼ਜਾ ਦਾ ਫੈਸਲਾ ਸੁਣਾਇਆ ਗਿਆ ਹੈ।ਦੱਸਣਯੋਗ ਹੈ ਕਿ ਡੇਵਿਡ ਡੀਪੇਪ ਨਾਮੀ ਇਕ ਵਿਅਕਤੀ ਨੇ 28 ਅਕਤੂਬਰ, 2022 ਨੂੰ ਸੈਨ ਫਰਾਂਸਿਸਕੋ ਕੈਲੀਫੋਰਨੀਆ ਵਿੱਚ ਇਕ ਜੋੜੇ ਦੇ ਘਰ ਵਿੱਚ ਦਾਖਲ ਹੋਇਆ।ਜਿੱਥੇ ਉਸਨੇ 82 ਸਾਲਾ ਪਾਲ ਪੇਲੋਸੀ ਜੋ ਨੈਨਸੀ ਪੇਲੋਸੀ ਦੇ ਪਤੀ ‘ਤੇ ਹਥੌੜੇ ਨਾਲ ਹਮਲਾ ਕੀਤਾ, ਜੋ ਕਿ ਪੁਲਿਸ ਬਾਡੀ ਕੈਮਰੇ ਵਿੱਚ ਕੈਦ ਹੋ ਗਿਆ। ਹਮਲਾਵਰ ਡੇਵਿਡ ਡੀਪੇਪ ਉਸ ਦੇ ਘਰ ਵਿੱਚ ਦਾਖਲ ਹੋਇਆ ਸੀ ਜਿਸ ਨੇ ਨੈਨਸੀ ਪੇਲੋਸੀ ਨੂੰ ਮਿਲਣ ਦੀ ਮੰਗ ਕੀਤੀ, ਜੋ ਉਸ ਸਮੇਂ ਸਦਨ ਦੀ ਸਪੀਕਰ ਸੀ। ਜਦੋਂ ਹਮਲਾ ਹੋਇਆ ਤਾਂ ਉਹ ਉਸ ਵਕਤ ਘਰ ਵਿੱਚ ਨਹੀਂ ਸੀ।ਪਾਲ ਪੇਲੋਸੀ ‘ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਅਦਾਲਤ ਨੇ 30 ਸਾਲ ਦੀ ਸਜ਼ਾ ਸੁਣਾਈ ਗਈ।ਹਮਲਾਵਰ ਦੋਸ਼ੀ ਡੀਪੇਪ ਨੇ ਮੁਕੱਦਮੇ ਦੀ ਗਵਾਹੀ ਦੌਰਾਨ ਮੰਨਿਆ ਕਿ ਉਹ ਨੈਨਸੀ ਪੇਲੋਸੀ ਨੂੰ ਬੰਧਕ ਬਣਾਉਣਾ ਚਾਹੁੰਦਾ ਸੀ ਅਤੇ “ਉਸ ਦੇ ਗੋਡੇ ਤੋੜਨਾ” ਵੀ ਚਾਹੁੰਦਾ ਸੀ ਜੇਕਰ ਉਹ ਉਸ ਮਿਲ ਜਾਦੀ, ਉਸ ਦੇ ਵਕੀਲਾਂ ਨੇ ਕਿਹਾ ਦੋਸ਼ੀ ਦੀਆਂ ਕਾਰਵਾਈਆਂ ਸਿਆਸੀ ਵਿਸ਼ਵਾਸਾਂ ਅਤੇ ਸਾਜ਼ਿਸ਼ ਦੇ ਸਿਧਾਂਤਾਂ ਤੋਂ ਪ੍ਰੇਰਿਤ ਸਨ।
