ਮੈਨੀਟੋਬਾ : ਇਸ ਸਕੂਲੀ ਸਾਲ ਤੋਂ ਕਲਾਸਰੂਮਾਂ ਵਿੱਚ ਮੋਬਾਈਲ ਦੀ ਵਰਤੋਂ ‘ਤੇ ਹੋਵੇਗੀ ਪਾਬੰਦੀ

ਮੈਨੀਟੋਬਾ ਸਰਕਾਰ ਇਸ ਸਕੂਲੀ ਸਾਲ ਤੋਂ ਕਲਾਸਰੂਮਾਂ ਵਿੱਚ ਮੋਬਾਈਲ ਦੀ ਵਰਤੋਂ ‘ਤੇ ਪਾਬੰਦੀ ਲਗਾ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਕਿੰਡਰਗਾਰਟਨ ਤੋਂ ਗ੍ਰੇਡ 8 ਤੱਕ ਦੇ ਵਿਦਿਆਰਥੀਆਂ ਲਈ ਮੁਕੰਮਲ ਪਾਬੰਦੀ ਹੋਵੇਗੀ, ਜਦਕਿ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਕਲਾਸ ਦੇ ਸਮੇਂ ਦੌਰਾਨ ਆਪਣੇ ਡਿਵਾਈਸਾਂ ਦੀ ਵਰਤੋਂ ਕਰਨ ‘ਤੇ ਪਾਬੰਦੀ ਹੋਵੇਗੀ ਪਰ ਉਹ ਬ੍ਰੇਕ ਅਤੇ ਲੰਚ ਦੌਰਾਨ ਮੋਬਾਈਲ ਦੀ ਵਰਤੋਂ ਕਰ ਸਕਣਗੇ।

ਪਾਬੰਦੀਆਂ ਦਾ ਉਦੇਸ਼ ਵਿਦਿਆਰਥੀਆਂ ਦਾ ਧਿਆਨ ਭਟਕਣੋਂ ਰੋਕਣਾ ਹੈ।

ਸੂਬੇ ਦੇ ਸਿੱਖਿਆ ਮੰਤਰੀ, ਨੈਲੋ ਐਲਟੋਮੇਅਰ ਨੇ ਵੀਰਵਾਰ ਨੂੰ ਜਾਰੀ ਇੱਕ ਰਿਲੀਜ਼ ਵਿਚ ਕਿਹਾ, ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀ ਕਲਾਸ ਵਿੱਚ ਫੋਕਸ ਕਰਨ ਦੇ ਯੋਗ ਹੋਣ ਤਾਂ ਜੋ ਉਹ ਹੋਰ ਸਿੱਖ ਸਕਣ ਅਤੇ ਆਤਮ-ਵਿਸ਼ਵਾਸ ਮਹਿਸੂਸ ਕਰ ਸਕਣ।

ਇਹ ਸੂਬਾਈ ਦਿਸ਼ਾ-ਨਿਰਦੇਸ਼ ਅਧਿਆਪਕਾਂ ਨੂੰ ਉਹ ਸਾਧਨ ਪ੍ਰਦਾਨ ਕਰਨਗੇ ਜੋ ਉਹਨਾਂ ਨੂੰ ਵਿਦਿਆਰਥੀਆਂ ਦਾ ਧਿਆਨ ਕੇਂਦਰਿਤ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਹਨ ਕਿ ਕਲਾਸ ਦਾ ਸਮਾਂ ਸਿੱਖਣ ਵਿੱਚ ਬਿਤਾਇਆ ਜਾਵੇ।

Spread the love