ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ ‘ਚ ਮਨਮੋਹਨ ਸਿੰਘ ਦਾ ਜ਼ਿਕਰ.. ਸਾਬਕਾ ਰਾਸ਼ਟਰਪਤੀ ਨੇ ਕੀ ਲਿਖਿਆ?

ਵਾਸ਼ਿੰਗਟਨ, 28 ਦਸੰਬਰ (ਰਾਜ ਗੋਗਨਾ )— ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਨ੍ਹਾਂ ਸੁਧਾਰਾਂ ਦੇ ਮੋਢੀ ਸਨ ਜਿਨ੍ਹਾਂ ਨੇ ਭਾਰਤੀ ਅਰਥਵਿਵਸਥਾ ਨੂੰ ਵਿੱਤ ਮੰਤਰੀ ਦੇ ਤੌਰ ‘ਤੇ ਖੜ੍ਹਾ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਵਜੋਂ ਤਰੱਕੀ ਦੇ ਰਾਹ ‘ਤੇ ਚੱਲਣ ਵਾਲੇ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ‘ਚ ਬੀਤੇਂ ਦਿਨੀਂ ਦਿਹਾਂਤ ਹੋ ਗਿਆ ਸੀ।ਭਾਵੇਂ ਉਹ ਚੁੱਪ ਚਾਪ ਰਹਿੰਦੇ ਸਨ। ਪਰ ਉਹਨਾਂ ਦੇ ਵਿਚਾਰ ਹਮੇਸ਼ਾ ਦੇਸ਼ ਦੇ ਲੋਕਾਂ ਦੀ ਭਲਾਈ ਦੀ ਕਾਮਨਾ ਕਰਦੇ ਸਨ। ਇਹ ਉਨ੍ਹਾਂ ਦੁਆਰਾ ਕੀਤੇ ਗਏ ਸੁਧਾਰਾਂ ਦਾ ਨਤੀਜਾ ਹੈ ਜੋ ਅੱਜ ਭਾਰਤ ਨੂੰ ਵਿਸ਼ਵ ਵਿੱਚ ਇੱਕ ਨੇਤਾ ਬਣਨ ਦਾ ਯੋਗਦਾਨ ਮਿਲਿਆ ਸੀ।ਸਾਬਕਾ ਰਾਸ਼ਟਰਪਤੀ ਬਰਾਕ ੳਬਾਮਾ ਨੇ ਮਨਮੋਹਨ ਸਿੰਘ  ਨੂੰ ਕਈ ਰਾਸ਼ਟਰੀ ਨੇਤਾਵਾਂ ਨੇ ਅਮਰੀਕਾ ਚ’ ਸ਼ਰਧਾਂਜਲੀ ਦਿੱਤੀ।2020 ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਲਿਖੀ ਕਿਤਾਬ ਚ’ ਇਕ ਇਮਾਨਦਾਰ  ਹੋਣ ਲਈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਵਿਸ਼ਵ ਭਰ ਦੇ  ਨੇਤਾਵਾਂ ਨੇ ਸੋਗ ਜਤਾਇਆ ਹੈ। ਉਹ ਇਸ ਮੌਕੇ ਉਸ ਨਾਲ ਆਪਣੇ ਸਬੰਧਾਂ ਨੂੰ ਯਾਦ ਕਰ ਰਹੇ ਹਨ। ਇਸ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਕਿਤਾਬ ਵਿੱਚ ਮਨਮੋਹਨ ਸਿੰਘ ਦੇ ਨਾਂ ਦਾ ਜ਼ਿਕਰ ਕੀਤਾ ਹੈ। ਇਹ ਜਾਣਿਆ ਜਾਂਦਾ ਹੈ ਕਿ ਓਬਾਮਾ 2020 ਵਿੱਚ ‘ਏ ਪ੍ਰੋਮਿਸਡ ਲੈਂਡ’ ਦੇ ਨਾਮ ਹੇਠ ਇੱਕ ਕਿਤਾਬ ਦੇ ਰੂਪ ਵਿੱਚ ਆਪਣੀਆਂ ਯਾਦਾਂ ਲੈ ਕੇ ਆਏ ਸਨ। ਇਸ ਵਿੱਚ ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਾਰੇ ਲਿਖਿਆ ਸੀ। ਜਿਸ ਵਿੱਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਵਿਚਾਰਵਾਨ ਅਤੇ ਇਮਾਨਦਾਰ ਵਿਅਕਤੀ ਦੇ ਵਜੋਂ ਪ੍ਰਸੰਸਾ ਕੀਤੀ।ਓਬਾਮਾ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ “ਉਨ੍ਹਾਂ ਨੇ ਲਗਾਤਾਰ ਭਾਰਤੀਆਂ ਦੀ ਭਲਾਈ ਲਈ ਹੀ ਸੋਚਿਆ, ਅਤੇ ਉਹਨਾਂ ਨੂੰ ਇੱਕ ਪ੍ਰਤਿਭਾਸ਼ਾਲੀ ਅਰਥਸ਼ਾਸਤਰੀ ਦੇ ਰੂਪ ਵਿੱਚ ਸ਼ਲਾਘਾ ਕੀਤੀ।ੳਬਾਮਾ ਨੇ  ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਸੁਧਾਰਾਂ ਨੇ ਭਾਰਤ ਦੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਸੀ। ਡਾਕਟਰ ਮਨਮੋਹਨ ਸਿੰਘ ਇੱਕ ਬੁੱਧੀਮਾਨ , ਵਿਚਾਰਵਾਨ, ਪਾਖੰਡ ਤੋਂ ਬਿਨਾਂ ਇਮਾਨਦਾਰ ਸ਼ਖਸੀਅਤ ਵੀ ਦੱਸਿਆ, ਅਤੇ ਡਾਕਟਰ ਮਨਮੋਹਨ ਸਿੰਘ ਨੂੰ ਤਰੱਕੀ ਦੇ ਇੱਕ ਢੁਕਵੇਂ ਪ੍ਰਤੀਕ ਵਜੋਂ ਦੇਖਿਆ ਜਾਵੇਗਾ। ਅਤੇ ਅਕਸਰ ਹਿੰਸਾ ਲਈ ਇੱਕ ਗੁਰੂ ਨੂੰ ਮੰਨਣ  ਵਾਲੇ ਸਿੱਖ ਕੌਮ ਦੇ ਇੱਕ ਆਗੂ ਨੇ ਦੇਸ਼ ਵਿੱਚ ਸਭ ਤੋਂ ਉੱਚੇ ਅਹੁਦਿਆਂ ਨੂੰ ਸੰਭਾਲਿਆ,ਉਹ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਟੈਕਨਾਲੋਜਿਸਟ ਸੀ ਜਿਸ ਨੇ ਲੋਕਾਂ ਦੇ ਸਵਾਦ ਦੇ ਅਨੁਸਾਰ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਉੱਚ ਪੱਧਰਾਂ ਦੀ ਸਿਰਜਣਾ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਅਮਰੀਕਾ ਦੇ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਓਬਾਮਾ 2009 ਤੋਂ 2017 ਤੱਕ ਵ੍ਹਾਈਟ ਹਾਊਸ ਵਿੱਚ ਰਹੇ।ਅਤੇ ਬਰਾਕ ਓਬਾਮਾ, ਜੋ 2010 ਵਿੱਚ ਅਮਰੀਕੀ ਰਾਸ਼ਟਰਪਤੀ ਵਜੋਂ ੳਬਾਮਾ ਭਾਰਤ ਆਏ ਸਨ, ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਇੱਕ ਚੰਗੇ ਦੋਸਤ ਸਨ। ਇਸ ਤੋਂ ਇਲਾਵਾ, ਉਸ ਨੂੰ ਉਨ੍ਹਾਂ ਮਹਾਨ ਨੇਤਾਵਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਕਦੇ ਮਿਲੇ ਸੀ। ਨਾਲ ਹੀ ਓਬਾਮਾ ਨੇ ਲੰਡਨ ‘ਚ 2009 ‘ਚ ਹੋਏ ਜੀ-20 ਸੰਮੇਲਨ ‘ਚ ਕਿਹਾ ਸੀ। ਮੈਨੂੰ ਲੱਗਦਾ ਹੈ ਕਿ ਉਹ ਇਸ ਸੰਮੇਲਨ ਦੇ ਅੰਤ ਤੱਕ ਮੇਰਾ ਦੋਸਤ ਬਣ ਜਾਵੇਗਾ।” ਜੀ-20 ਡਿਨਰ ਵਿੱਚ ਸਿਰਫ਼ ਉਸ ਵੇਲੇ ਦੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਡਾਕਟਰ ਮਨਮੋਹਨ ਸਿੰਘ  ਨੂੰ ਹੀ ਸੱਦਾ ਦਿੱਤਾ ਗਿਆ ਸੀ।ਇਕ ਹੋਰ ਮੌਕੇ ‘ਤੇ ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਪੰਜ ਲੋਕਾਂ ਨੂੰ ਹੀ ਦੋਸਤ ਆਖਣਗੇ।ਜਿੰਨਾਂ ਚ’ “ਐਂਜੇਲਾ ਮਾਰਕੇਲ (ਜਰਮਨੀ), ਮਨਮੋਹਨ ਸਿੰਘ (ਭਾਰਤ ਦੇ ਪ੍ਰਧਾਨ ਮੰਤਰੀ), ਰਾਸ਼ਟਰਪਤੀ ਲੀ (ਦੱਖਣੀ ਕੋਰੀਆ), ਏਰਦੋਗਨ (ਤੁਰਕੀ ਦੇ ਪ੍ਰਧਾਨ ਮੰਤਰੀ) ਡੇਵਿਡ ਕੈਮਰਨ (ਯੂਕੇ ਦੇ ਪ੍ਰਧਾਨ ਮੰਤਰੀ) ਬਾਰੇ ਪੁੱਛਦੇ ਹੋ ਤਾਂ ਮੈਂ ਕਹਾਂਗਾ ਕਿ ਉਹ ਗਏ ਪਿਆਰੇ ਦੋਸਤ ਹਨ। ਓਬਾਮਾ ਨੇ ਕਿਹਾ, “ਦੋਸਤੀ, ਬੰਧਨ ਭਰੋਸੇ, ਭਰੋਸੇ ‘ਤੇ ਬਣੇ ਹੁੰਦੇ ਹਨ।ਇਹ ਸਭ ਤੋਂ ਵੱਡਾ ਮੌਕਾ ਹੈ ਜੋ ਸਾਨੂੰ ਪ੍ਰਭਾਵਸ਼ਾਲੀ ਕੂਟਨੀਤੀ ਦਾ ਅਭਿਆਸ ਕਰਨ ਲਈ ਮਿਲਿਆ ਹੈ,” ਓਬਾਮਾ ਨੇ ਕਿਹਾ।

Spread the love