ਗਿੱਦੜਬਾਹਾ ‘ਚ ਹੋਏ ਸਰਗਰਮ ਹੋਏ ਮਨਪ੍ਰੀਤ ਬਾਦਲ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਲੀਡਰ ਮਨਪ੍ਰੀਤ ਬਾਦਲ ਗਿੱਦੜਬਾਹਾ ਵਿਚ ਫਿਰ ਐਕਟਿਵ ਹੋ ਗਏ ਹਨ। ਭਾਜਪਾ ਉਨ੍ਹਾਂ ਨੂੰ ਇਥੇ ਮੈਦਾਨ ਵਿਚ ਉਤਾਰ ਸਕਦੀ ਹੈ। ਮਨਪ੍ਰੀਤ ਸਿੰਘ ਬਾਦਲ ਪਿੰਡ ’ਚ ਚੱਲ ਰਹੇ ਧਰਨਾ ਪ੍ਰਦਰਸ਼ਨ ਵਿਚਾਲੇ ਪਹੁੰਚੇ ਜਿੱਥੇ ਉਨ੍ਹਾਂ ਨੇ ਲੋਕਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਲਗਭਗ ਡੇਢ ਦਹਾਕੇ ਬਾਅਦ ਗਿੱਦੜਬਾਹਾ ਆਇਆ ਹਾਂ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇੱਥੇ ਸਿਰਫ਼ ਰੇਲਵੇ ਅੰਡਰ ਬ੍ਰਿਜ ਹੀ ਨਹੀਂ, ਜਲਦ ਓਵਰ ਬ੍ਰਿਜ ਵੀ ਬਣਾਇਆ ਜਾਵੇਗਾ।

Spread the love