ਓਲੰਪਿਕ ਤਮਗੇ ਹੋ ਗਏ ਖਰਾਬ !

ਮਨੂ ਭਾਕਰ ਨੂੰ ਪੈਰਿਸ ਓਲੰਪਿਕ ’ਚ ਜਿੱਤੇ ਦੋ ਕਾਂਸੀ ਦੇ ਤਮਗਿਆਂ ਦੀ ਥਾਂ ਨਵਾਂ ਤਮਗਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਉਹ ਉਨ੍ਹਾਂ ਖਿਡਾਰੀਆਂ ਦੇ ਵੱਡੇ ਸਮੂਹ ’ਚ ਸ਼ਾਮਲ ਹੈ, ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਤਮਗੇ ਖਰਾਬ ਹੋ ਗਏ ਹਨ।ਦੁਨੀਆਂ ਭਰ ਦੇ ਕਈ ਖਿਡਾਰੀਆਂ ਨੇ ਹਾਲ ਹੀ ਦੇ ਸਮੇਂ ’ਚ ਅਪਣੇ ਪਹਿਨੇ ਹੋਏ ਤਮਗਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ। ਇਹ ਪਤਾ ਲੱਗਿਆ ਹੈ ਕਿ ਭਾਕਰ ਦੇ ਮੈਡਲਾਂ ਰੰਗ ਉਤਰ ਗਿਆ ਹੈ ਅਤੇ ਇਹ ਮਾੜੀ ਹਾਲਤ ’ਚ ਹਨ।ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਨੁਕਸਾਨੇ ਗਏ ਤਮਗਿਆਂ ਦੀ ਥਾਂ ਯੋਜਨਾਬੱਧ ਤਰੀਕੇ ਨਾਲ ਮੋਨੀ ਡੀ ਪੈਰਿਸ (ਫਰਾਂਸ ਦੀ ਕੌਮੀ ਟਕਸਾਲ) ਨਵੇਂ ਤਮਗੇ ਦੇਵੇਗੀ। ਨਵੇਂ ਤਮਗੇ ਪੁਰਾਣੇ ਤਮਗਿਆਂ ਵਾਂਗ ਹੀ ਹੋਣਗੇ।

Spread the love