ਬੰਗਲਾਦੇਸ਼ ਦੀ ਜੇਲ੍ਹ ਤੋਂ ਕਈ ਅੱ.ਤਵਾਦੀ ਫਰਾਰ

ਬੀਤੀ ਸ਼ਾਮ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਜਾਣ ਲਈ ਸਿਰਫ 45 ਮਿੰਟ ਮਿਲੇ ਸਨ। ਇਸ 45 ਮਿੰਟਾਂ ਵਿਚ ਹੀ ਸ਼ੇਖ ਹਸੀਨਾ ਤੇਜੀ ਨਾਲ ਦੇਸ਼ ਛੱਡ ਕੇ ਭਾਰਤ ਆ ਗਈ ਸੀ। ਹੁਣ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਵਿੱਚ ਸਥਿਤੀ ਮੁਸ਼ਕਲ ਬਣੀ ਹੋਈ ਹੈ। ਜਦੋਂਕਿ ਸ਼ੇਖ ਹਸੀਨਾ ਅਜੇ ਵੀ ਭਾਰਤ ਵਿੱਚ ਹੀ ਰਹਿ ਰਹੀ ਹੈ। ਬੰਗਲਾਦੇਸ਼ ਦੀ ਜੇਲ੍ਹ ਤੋਂ ਕਈ ਅੱਤਵਾਦੀ ਫਰਾਰ ਹੋ ਗਏ ਹਨ। ਉਥੇ ਕਾਫੀ ਹਫੜਾ-ਦਫੜੀ ਮੱਚੀ ਹੋਈ ਹੈ। ਦੂਜੇ ਪਾਸੇ ਸ਼ੇਖ ਹਸੀਨਾ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜਲਦੀ ਤੋਂ ਜਲਦੀ ਸੰਸਦ ਨੂੰ ਭੰਗ ਕਰਕੇ ਅੰਤਰਿਮ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਫੌਜ ਮੌਜੂਦਾ ਹਫੜਾ-ਦਫੜੀ ਵਾਲੀ ਸਥਿਤੀ ਨੂੰ ਆਮ ਬਣਾਉਣ ਲਈ ਵੀ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਅੰਤਰਿਮ ਸਰਕਾਰ ਜਲਦੀ ਤੋਂ ਜਲਦੀ ਆਮ ਚੋਣਾਂ ਕਰਵਾਏਗੀ।

Spread the love