ਕੈਲੀਫੋਰਨੀਆਂ ’ਚ ਮਹਿਤਾਬ ਸੰਧੂ ਉੱਚ ਅਦਾਲਤ ਦੇ ਜੱਜ ਨਿਯੁਕਤ

ਔਰੇਂਜ ਕਾਉਂਟੀ ਦੇ ਭਾਰਤੀ ਅਮਰੀਕੀ ਵਕੀਲ ਮਹਿਤਾਬ ਸੰਧੂ ਨੂੰ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਦੁਆਰਾ ਔਰੇਂਜ ਕਾਉਂਟੀ ਸੁਪੀਰੀਅਰ ਕੋਰਟ ਵਿਚ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਮਹਿਤਾਬ ਸੰਧੂ 13 ਦਸੰਬਰ ਨੂੰ ਨਿਊਜ਼ੋਮ ਦੁਆਰਾ ਘੋਸ਼ਿਤ ਸੁਪੀਰੀਅਰ ਕੋਰਟ ਦੇ 11 ਜੱਜਾਂ ਵਿੱਚੋਂ ਇੱਕ ਸੀ। ਸੰਧੂ ਨੇ 2022 ਤੋਂ ਸਿਟੀ ਆਫ ਅਨਾਹੇਮ ਸਿਟੀ ਅਟਾਰਨੀ ਦਫਤਰ ਵਿਖੇ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾਈ ਹੈ। ਉਹ 2021 ਤੋਂ 2022 ਤੱਕ ਸਿਟੀ ਆਫ ਅਨਾਹੇਮ ਸਿਟੀ ਅਟਾਰਨੀ ਦਫਤਰ ਵਿਖੇ ਡਿਪਟੀ ਸਿਟੀ ਅਟਾਰਨੀ – ਕਮਿਊਨਿਟੀ ਪ੍ਰੌਸੀਕਿਊਟਰ ਸਨ। ਉਨ੍ਹਾਂ ਨੇ 2012 ਤੋਂ 2021 ਤੱਕ ਸੈਨ ਬਰਨਾਰਡੀਨੋ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵਿਚ ਡਿਪਟੀ ਜ਼ਿਲ੍ਹਾ ਅਟਾਰਨੀ ਵਜੋਂ ਸੇਵਾ ਨਿਭਾਈ।

Spread the love