ਮੇਲਾਨੀਆ ਟਰੰਪ ਦੀ ਮਾਂ ਦਾ ਦੇਹਾਂਤ

ਨਿਊਯਾਰਕ, 10 ਜਨਵਰੀ (ਰਾਜ ਗੋਗਨਾ)-ਮੇਲਾਨੀਆ ਟਰੰਪ ਨੇ ਐਕਸ ਤੇ ਮੰਗਲਵਾਰ ਨੂੰ ਆਪਣੀ ਮਾਂ ਦੀ ਮੌਤ ਦੀ ਖਬਰ ਦਿੱਤੀ ਹੈ ।ਉਸ ਨੇ Xਤੇ ਲਿਖਿਆ ਹੈ ਕਿ ਇਹ ਮੈਂ ਡੂੰਘੇ ਦੁੱਖ ਦੇ ਨਾਲ ਸੂਚਨਾ ਦੇ ਰਹੀ ਹਾਂ ਕਿ ਮੇਰੀ ਆਪਣੀ ਪਿਆਰੀ ਮਾਂ, ਅਮਲੀਜਾ ਦੇ ਦੇਹਾਂਤ ਹੋ ਗਿਆ ਹੈ ” ਮੇਲਾਨੀਆ ਟਰੰਪ ਨੇ ਐਕਸ ਤੇ ਮੰਗਲਵਾਰ ਨੂੰ ਆਪਣੀ ਮਾਂ ਦੀ ਮੋਤ ਦਾ ਐਲਾਨ ਕੀਤਾ ਹੈ। ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੀ ਮਾਂ ਅਮਾਲੀਜਾ ਨੈਵਸ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।“ਅਮਲੀਜਾ ਨੈਵਸ ਇੱਕ ਮਜ਼ਬੂਤ ​​ਔਰਤ ਸੀ ਜਿਸ ਨੇ ਹਮੇਸ਼ਾ ਆਪਣੇ ਆਪ ਨੂੰ ਕਿਰਪਾ, ਨਿੱਘ ਅਤੇ ਮਾਣ ਦੇ ਨਾਲ ਸੰਭਾਲਿਆ। ਉਹ ਆਪਣੇ ਪਤੀ, ਧੀਆਂ, ਪੋਤੇ ਅਤੇ ਜਵਾਈਆ ਨੂੰ ਵੀ ਪੂਰੀ ਤਰ੍ਹਾਂ ਸਮਰਪਿਤ ਸੀ। ਅਸੀਂ ਉਸ ਦੀ ਬਹੁਤ ਜ਼ਿਆਦਾ ਕਮੀ ਮਹਿਸੂਸ ਕਰਾਂਗੇ ਅਤੇ ਉਸ ਦੀ ਵਿਰਾਸਤ ਦਾ ਸਨਮਾਨ ਅਤੇ ਪਿਆਰ ਕਰਨਾ ਹਮੇਸ਼ਾ ਜਾਰੀ ਰੱਖਾਂਗੇ।ਪ੍ਰੰਤੂ ਐਕਸ ਚ।’ ਉਸ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ।

Spread the love