ਕਿਸਾਨ ਏਕਤਾ ਦੇ ਮੁੱਦੇ ‘ਤੇ ਹੋਈ ਦੂਜੀ ਮੀਟਿੰਗ ਵੀ ਰਹੀ ਬੇਸਿੱਟਾ

ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਐਸਕੇਐਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਦੀ ਅੱਜ ਪਾਤੜਾਂ ਵਿਖੇ ਹੋਈ ਦੂਜੀ ਮੀਟਿੰਗ ਵੀ ਬੇਸਿੱਟਾ ਰਹੀ।ਭਾਵੇਂ ਤਿੰਨੋਂ ਧਿਰਾਂ ਦਰਮਿਆਨ ਘੱਟ ਤੋਂ ਘੱਟ ਏਕਤਾ ਦੇ ਮੁੱਦੇ ‘ਤੇ ਵੀ ਵਿਚਾਰ ਚਰਚਾ ਹੋਈ, ਪਰ ਮੀਟਿੰਗ ਖਤਮ ਹੋਣ ਤੱਕ ਏਕੇ ਦੇ ਮੁੱਦੇ ‘ਤੇ ਮੋਹਰ ਨਹੀਂ ਲੱਗ ਸਕੀ। ਇਸ ਵਾਰ ਦਾ ਇੱਕ ਅਹਿਮ ਪਹਿਲੂ ਇਹ ਵੀ ਰਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਐਤਕੀ ਤਾਂ ਤਿੰਨਾਂ ਧੜਿਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਵੀ ਨਾ ਕੀਤੀ ਗਈ।ਉਂਝ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਨ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਗੁਰਿੰਦਰ ਸਿੰਘ ਭੰਗੂ ਤੇ ਹੋਰਾਂ ਦਾ ਕਹਿਣਾ ਸੀ ਕਿ ਘੱਟ ਤੋਂ ਘੱਟ ਪ੍ਰੋਗਰਾਮਾਂ ‘ਤੇ ਏਕਤਾ ਦੇ ਮੁੱਦੇ ‘ਤੇ ਵੀ ਗੱਲਬਾਤ ਚੱਲੀ, ਪਰ ਇਸ ਸਬੰਧੀ ਐਸਕੇਐਮ ਨੇ ਅਜੇ ਸਮਾਂ ਮੰਗਿਆ ਹੈ।

Spread the love