ਸੜਕ ਹਾਦਸੇ ਵਿੱਚ ਦੋ ਦਰਜਨ ਮੌਤਾਂ

ਮੈਕਸੀਕੋ ਦੇ ਕੇਂਦਰੀ ਸੂਬੇ ਜ਼ਕਾਤੇਕਾਸ ਵਿੱਚ ਸ਼ਨਿਚਰਵਾਰ ਨੂੰ ਹਾਈਵੇਅ ’ਤੇ ਇੱਕ ਬੱਸ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਇਸ ਬਾਰੇ ਜਾਣਕਾਰੀ ਸੂਬੇ ਦੇ ਗਵਰਨਰ ਡੇਵਿਡ ਮੋਨਰੀਅਲ ਨੇ ਐਕਸ ’ਤੇ ਪੋਸਟ ਅਪਲੋਡ ਕਰਦਿਆਂ ਦਿੱਤੀ।ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪੀੜਤਾਂ ਨੂੰ ਲੈ ਕੇ ਜਾ ਰਹੀ ਬੱਸ ਟਰੈਕਟਰ-ਟਰਾਲੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਤੇ ਖੱਡ ਵਿਚ ਡਿੱਗ ਗਈ। ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ ਸਨ। ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਕਿ ਜ਼ਖ਼ਮੀਆਂ ਨੂੰ ਬਾਹਰ ਕੱਢਣ ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਫੌਜ ਦੀ ਵੀ ਮਦਦ ਲਈ ਗਈ। ਹਾਲਾਂਕਿ ਇਹ ਪੁਸ਼ਟੀ ਨਹੀਂ ਹੋਈ ਕਿ ਪੀੜਤਾਂ ਵਿੱਚ ਪਰਵਾਸੀ ਸਨ ਕਿ ਨਹੀਂ।

Spread the love