ਮਾਇਕਲ ਜੈਕਸਨ ਦੇ ਭਰਾ ਦਾ ਦੇਹਾਂਤ

ਮਾਈਕਲ ਜੈਕਸਨ ਦੇ ਭਰਾ ਅਤੇ ਜੈਕਸਨ 5 ਦੇ ਮੈਂਬਰ ਟੀਟੋ ਜੈਕਸਨ ਦੀ ਮੌਤ ਹੋ ਗਈ ਹੈ। 70 ਸਾਲ ਦੀ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਟੀਟੋ ਦੀ ਮੌਤ ਦੀ ਖਬਰ ਦੀ ਪੁਸ਼ਟੀ ਜੈਕਸਨ ਪਰਿਵਾਰ ਦੇ ਲੰਬੇ ਸਮੇਂ ਤੋਂ ਦੋਸਤ ਅਤੇ ਸਹਿਯੋਗੀ ਸਟੀਵ ਮੈਨਿੰਗ ਨੇ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਸਟੀਵ ਮੈਨਿੰਗ ਦਾ ਮੰਨਣਾ ਹੈ ਕਿ ਰੋਡ ਟ੍ਰਿਪ ‘ਤੇ ਗੱਡੀ ਚਲਾਉਂਦੇ ਸਮੇਂ ਟੀਟੋ ਨੂੰ ਦਿਲ ਦਾ ਦੌਰਾ ਪਿਆ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਹੋਇਆ ਹੈ।ਟੀਟੋ ਜੈਕਸਨ ਨੇ ਹਾਲ ਹੀ ਵਿੱਚ ਆਪਣੇ ਭਰਾ ਮਾਰਲਨ ਅਤੇ ਜੈਕੀ ਨਾਲ ਇੰਗਲੈਂਡ ਵਿੱਚ ਪ੍ਰਦਰਸ਼ਨ ਕੀਤਾ ਸੀ। ਹਾਲ ਹੀ ਦੇ ਸਾਲਾਂ ਵਿੱਚ ਉਸਨੇ ਇੱਕ ਬਲੂਜ਼ ਗਿਟਾਰਿਸਟ ਵਜੋਂ ਆਪਣੇ ਨਾਮ ‘ਤੇ ਬੀ.ਬੀ. ਕਿੰਗ ਬਲੂਜ਼ ਬੈਂਡ ਨਾਲ ਕਈ ਰਿਕਾਰਡਿੰਗਾਂ ਅਤੇ ਸ਼ੋ ਵੀ ਕੀਤੇ ਸਨ। ਟੀਟੋ ਜੈਕਸਨ ਗਿਟਾਰ ਵਜਾਉਣ, ਗਾਉਣ ਅਤੇ ਨੱਚਣ ਵਿੱਚ ਮਾਹਰ ਸੀ।

Spread the love