ਮਾਈਕਲ ਜੈਕਸਨ  ਦੇ ਭਰਾ ਟਿਟੋ ਜੈਕਸਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਿਊਯਾਰਕ , 17 ਸਤੰਬਰ (ਰਾਜ ਗੋਗਨਾ )- ਗਲੋਬਲ ਪੌਪ ਸਟਾਰ ਸਵ: ਮਾਈਕਲ ਜੈਕਸਨ ਦੇ ਭਰਾ ਟਿਟੋ ਜੈਕਸਨ ਦੀ ਬੀਤੇਂ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੋਤ ਹੋ ਗਈ ਹੈ। ਟਿਟੋ ਜੈਕਸਨ ਨੂੰ ਨਿਊ ਮੈਕਸੀਕੋ ਤੋਂ ਓਕਲਾਹੋਮਾ ਤੱਕ ਡਰਾਈਵਿੰਗ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਟੀਟੋ ਜੈਕਸਨ ਦੇ 9 ਭਰਾਵਾਂ ਵਿੱਚੋਂ ਉਹ ਤੀਜਾ ਸੀ।ਟੀਟੋ ਜੈਕਸਨ ਦੇ ਪੁੱਤਰਾਂ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਰਾਹੀਂ ਆਪਣੇ ਪਿਤਾ ਦੀ ਮੋਤ ਦਾ  ਖੁਲਾਸਾ ਕੀਤਾ। ਉਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਸੀ। ਟੀਟੋ ਜੈਕਸਨ ਭਰਾਵਾਂ ਵਿੱਚੋਂ ਤੀਜਾ ਸੀ। ਉਹਨਾਂ  ਦੇ ਪੁੱਤਰਾਂ ਟੀਜੇ, ਤਾਜ ਅਤੇ ਟੈਰਿਲ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੁਆਰਾ ਕਿਹਾ ਕਿ ਉਹ ਇੱਕ ਸ਼ਾਨਦਾਰ ਵਿਅਕਤੀ ਵਜੋਂ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਜੋ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਕੰਮ ਦੇ ਨਾਲ ਖੜੇ ਹੋਣ ਵਾਲੇ ਅਤੇ ਲੋਕਾਂ ਦੀ  ਭਲਾਈ ਕਰਨ  ਲਈ ਕਦੇ ਵੀ ਪਰਵਾਹ ਨਾ ਕਰਨ ਵਾਲੇ ਇਨਸਾਨ ਸਨ ।ਟੀਟੋ ਜੈਕਸਨ ਦੀ ਮੌਤ ਦੀ ਖਬਰ ਸਭ ਤੋਂ ਪਹਿਲਾਂ  ਟੂਨਾਈਟ’ ਨੇ ਦਿੱਤੀ ਸੀ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਜੈਕਸਨ ਦੇ ਪਰਿਵਾਰ ਦੇ ਸਾਬਕਾ ਮੈਨੇਜਰ ਮੈਨਿੰਗ ਨੇ ਕਿਹਾ ਕਿ ਨਿਊ ਮੈਕਸੀਕੋ ਤੋਂ ਓਕਲਾਹੋਮਾ ਤੱਕ ਗੱਡੀ ਚਲਾਉਂਦੇ ਸਮੇਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ।ਅਤੇ ਉਹਨਾਂ ਦੀ ਮੋਤ ਹੋ ਗਈ।
>

Spread the love