ਬੈਟਰੀ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, 20 ਤੋਂ ਵੱਧ ਲਾਸ਼ਾਂ ਬਰਾਮਦ

ਦੱਖਣੀ ਕੋਰੀਆ ਦੇ ਲਿਥੀਅਮ ਬੈਟਰੀ ਬਣਾਉਣ ਵਾਲੀ ਫੈਕਟਰੀ ‘ਚ ਅੱਗ ਲੱਗਣ ਦੀ ਘਟਨਾ ‘ਚ 20 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉੱਥੇ ਹੀ 23 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸਾ ਹੈ। ਯੋਨਹਾਪ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਪੁਲਸ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ।ਰਾਜਧਾਨੀ ਸਿਓਲ ਤੋਂ ਲਗਭਗ 45 ਕਿਲੋਮੀਟਰ ਦੱਖਣ ‘ਚ ਹਵਾਸੋਂਗ ‘ਚ ਇਕ ਬੈਟਰੀ ਪਲਾਂਟ ‘ਚ ਸਥਾਨਕ ਸਮੇਂ ਅਨੁਸਾਰ ਲਗਭਗ 10.31 ਵਜੇ ਅੱਗ ਲੱਗ ਗਈ।

Spread the love