ਬੰਗਲਾਦੇਸ਼ ਵਿੱਚ 20 ਤੋਂ ਵੱਧ ਨੇਤਾ ਮਾ.ਰੇ ਗਏ

ਬੰਗਲਾਦੇਸ਼ ਵਿੱਚ ਮੰਗਲਵਾਰ ਨੂੰ ਅਵਾਮੀ ਲੀਗ ਅਤੇ ਇਸ ਨਾਲ ਸਬੰਧਤ ਸੰਗਠਨਾਂ ਦੇ ਘੱਟੋ-ਘੱਟ 20 ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਤੋਂ ਸੱਤਖੀਰਾ ਵਿੱਚ ਹਮਲਿਆਂ ਅਤੇ ਹਿੰਸਾ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਹਨ। ਅਵਾਮੀ ਲੀਗ ਦੇ ਆਗੂਆਂ ਅਤੇ ਵਰਕਰਾਂ ਦੇ ਘਰਾਂ ਦੀ ਭੰਨਤੋੜ ਕੀਤੀ ਗਈ ਅਤੇ ਲੁੱਟਮਾਰ ਕੀਤੀ ਗਈ।ਕੋਮਿਲਾ ਵਿੱਚ ਭੀੜ ਦੇ ਹਮਲਿਆਂ ਵਿੱਚ ਘੱਟ ਤੋਂ ਘੱਟ 11 ਲੋਕ ਮਾਰੇ ਗਏ ਸਨ। ਅਸ਼ੋਕਤਾਲਾ ‘ਚ ਸਾਬਕਾ ਕੌਂਸਲਰ ਮੁਹੰਮਦ ਸ਼ਾਹ ਆਲਮ ਦੇ ਤਿੰਨ ਮੰਜ਼ਿਲਾ ਘਰ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ, ਜਿਸ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰੇ ਘਰੋਂ ਬਰਾਮਦ ਹੋਈਆਂ। ਇਨ੍ਹਾਂ ਵਿੱਚ ਪੰਜ ਨੌਜਵਾਨ ਵੀ ਸ਼ਾਮਲ ਹਨ।

Spread the love