ਭਾਰਤ ‘ਚ 69 ਲੱਖ ਤੋਂ ਵੱਧ WhatsApp ਖਾਤਿਆਂ ‘ਤੇ ਲਾਈ ਪਾਬੰਦੀ

WhatsApp ਨੇ ਅਨੈਤਿਕ ਗਤੀਵਿਧੀਆਂ ਕਾਰਨ ਭਾਰਤ ਵਿੱਚ ਲਗਭਗ 69 ਲੱਖ ਵਟਸਐਪ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ ‘ਤੇ ਨਵੇਂ ਆਈਟੀ ਨਿਯਮ 2021 ਦੇ ਤਹਿਤ ਪਾਬੰਦੀ ਲਗਾਈ ਗਈ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਸਾਰੇ ਖਾਤਿਆਂ ‘ਤੇ 1 ਤੋਂ 31 ਦਸੰਬਰ ਦੇ ਵਿਚਕਾਰ ਪਾਬੰਦੀ ਲਗਾਈ ਗਈ ਹੈ। ਵ੍ਹਟਸਐਪ ਨੇ ਆਪਣੀ ਮਾਸਿਕ ਕੰਪਲਾਇੰਸ ਰਿਪੋਰਟ ‘ਚ ਕਿਹਾ ਕਿ ਇਨ੍ਹਾਂ ‘ਚੋਂ ਲਗਪਗ 1,658,000 ਖਾਤਿਆਂ ਨੂੰ ਯੂਜ਼ਰਸ ਦੀ ਕਿਸੇ ਵੀ ਰਿਪੋਰਟ ਤੋਂ ਪਹਿਲਾਂ ਐਕਟਿਵ ਤੌਰ ‘ਤੇ ਬੈਨ ਕਰ ਦਿੱਤਾ ਗਿਆ ਸੀ ਅਤੇ ਹੁਣ ਕੰਪਨੀ ਨੇ ਸਾਰੇ ਪਾਬੰਦੀਸ਼ੁਦਾ ਖਾਤਿਆਂ ਦੀ ਜਾਣਕਾਰੀ ਦਿੱਤੀ ਹੈ।ਕੰਪਨੀ ਨੇ ਦੱਸਿਆ ਕਿ ਇਸ ਉਪਭੋਗਤਾ-ਸੁਰੱਖਿਆ ਰਿਪੋਰਟ ਵਿੱਚ ਯੂਜ਼ਰ ਦੀਆਂ ਸ਼ਿਕਾਇਤਾਂ ਅਤੇ WhatsApp ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਦੇ ਵੇਰਵੇ ਦੇ ਨਾਲ-ਨਾਲ ਸਾਡੇ ਪਲੇਟਫਾਰਮ ‘ਤੇ ਦੁਰਵਿਵਹਾਰ ਨਾਲ ਨਜਿੱਠਣ ਲਈ WhatsApp ਦੀਆਂ ਆਪਣੀਆਂ ਰੋਕਥਾਮ ਵਾਲੀਆਂ ਕਾਰਵਾਈਆਂ ਸ਼ਾਮਲ ਹਨ।

Spread the love