ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਟਰੰਪ ਦੇ ਸਹੁੰ ਚੁੱਕ ਸਮਾਗਮ ਚ’ ਸ਼ਾਮਲ

ਵਾਸ਼ਿੰਗਟਨ, 19 ਜਨਵਰੀ (ਰਾਜ ਗੋਗਨਾ )-ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਜਿੱਥੇ ਇਸ ਸਹੁੰ ਚੁੱਕ ਸਮਾਗਮ ‘ਚ ਕੌਣ-ਕੌਣ ਮੌਜੂਦ ਹੋਵੇਗਾ, ਇਸ ‘ਤੇ ਵੀ ਭਾਰਤੀਆਂ ਦੀ ਨਜ਼ਰ ਹੈ। ਉੱਥੇ ਹੀ ਖਬਰ ਹੈ ਕਿ ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵੀ ਮੌਜੂਦ ਰਹਿਣਗੇ।ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਆਮ ਲੋਕਾਂ ਲਈ ਟਿਕਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਪਰ ਸਹੁੰ ਚੁੱਕ ਸਮਾਗਮ ਜਾਂ ਟਰੰਪ ਦੀ ਚੋਣ ਮੁਹਿੰਮ ਵਿਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਹੀ ਕੈਂਡਲ ਲਾਈਟ ਡਿਨਰ ਸਮੇਤ ਪਿਛਲੇ ਸਮਾਗਮਾਂ ਵਿਚ ਬੁਲਾਇਆ ਗਿਆ ਹੈ। ਇਨ੍ਹਾਂ ਵਿੱਚੋਂ ਸਿਰਫ਼ ਉਨ੍ਹਾਂ ਨੂੰ ਹੀ ਕਾਰਡ ਦਿੱਤੇ ਗਏ ਹਨ ਜਿਨ੍ਹਾਂ ਨੇ 200,000 ਲੱਖ ਡਾਲਰ ਜਾਂ ਇਸ ਤੋਂ ਵੱਧ ਦਾ ਯੋਗਦਾਨ ਪਾਇਆ ਹੈ ਤਾਂ ਜੋ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋ ਸਕਣ, ਜਦੋਂ ਕਿ ਉਨ੍ਹਾਂ ਨੂੰ ਕਾਰਡ ਦਿੱਤੇ ਗਏ ਹਨ ਜਿਨ੍ਹਾਂ ਨੇ 10 ਲੱਖ ਡਾਲਰ (ਲਗਭਗ 8.70 ਕਰੋੜ ਰੁਪਏ) ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੂੰ ਵੀ 19 ਜਨਵਰੀ ਨੂੰ ਟਰੰਪ ਅਤੇ ਉਸਦੀ ਪਤਨੀ ਮੇਲਾਨੀਆ ਦੇ ਨਾਲ ਇੱਕ ਕੈਂਡਲ ਲਾਈਟ ਡਿਨਰ ਲਈ ਸੱਦਾ ਦਿੱਤਾ ਗਿਆ ਸੀ, ਇਸ ਲਈ ਮੰਨਿਆ ਜਾਂਦਾ ਹੈ ਕਿ ਅੰਬਾਨੀ ਨੇ 1 ਮਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ ਹੈ।ਜਿਨ੍ਹਾਂ ਨੇ ਟਰੰਪ ਦੇ ਉਦਘਾਟਨ ਅਤੇ ਕੈਂਡਲ ਲਾਈਟ ਡਿਨਰ ਲਈ 1 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਛੇ ਵੱਖ-ਵੱਖ ਸਮਾਗਮਾਂ ਲਈ ਛੇ ਟਿਕਟਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਸਮਾਗਮਾਂ ਵਿੱਚ 19 ਜਨਵਰੀ ਨੂੰ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨਾਲ ਸਹੁੰ ਚੁੱਕ ਸਮਾਗਮ ਅਤੇ ‘ਕੈਂਡਲ ਲਾਈਟ ਡਿਨਰ’ ਸ਼ਾਮਲ ਹਨ।ਨੀਤਾ ਅਤੇ ਮੁਕੇਸ਼ ਅੰਬਾਨੀ 18 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਪਹੁੰਚੇ ਦੱਸੇ ਜਾਂਦੇ ਹਨ। ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੁਕੇਸ਼-ਨੀਤਾ ਅੰਬਾਨੀ ਵੀ ਟਰੰਪ ਕੈਬਨਿਟ ਦੇ ਨਾਮਜ਼ਦ ਮੈਂਬਰਾਂ ਅਤੇ ਚੁਣੇ ਗਏ ਅਧਿਕਾਰੀਆਂ ਦੇ ਰਿਸੈਪਸ਼ਨ ‘ਚ ਮੌਜੂਦ ਰਹਿਣਗੇ।ਅੰਬਾਨੀ ਜੋੜਾ ਉਪ ਰਾਸ਼ਟਰਪਤੀ ਜੇਡੀ ਵਾਂਸ ਲਈ ਕੈਬਨਿਟ ਰਿਸੈਪਸ਼ਨ ਅਤੇ ਡਿਨਰ ਵਿੱਚ ਵੀ ਸ਼ਾਮਲ ਹੋਣਗੇ। 19 ਨਵੰਬਰ ਦੀ ਰਾਤ ਨੂੰ, ਰਾਸ਼ਟਰਪਤੀ-ਚੁਣੇ ਗਏ ਟਰੰਪ ਅਤੇ ਉਪ-ਰਾਸ਼ਟਰਪਤੀ-ਚੁਣੇ ਗਏ ਜੇਡੀ ਵਾਂਸ ਦੇ ਸਮਾਗਮ ਚ’ ਇੱਕ ਕੈਂਡਲ ਲਾਈਟ ਡਿਨਰ ਵਿੱਚ ਅੰਬਾਨੀ ਜੋੜਾ ਸ਼ਾਮਲ ਹੋਣਗੇ।

Spread the love