ਸੰਸਦ ਮੈਂਬਰ ਦਾ ਕਤਲ: ‘ਮਾਸ ਤੇ ਹੱਡੀਆਂ ਪੈਕਟਾਂ ਵਿੱਚ ਪਾ ਕੇ ਸੁੱਟ ਦਿੱਤੀਆਂ ਗਈਆਂ’ !

ਹਫਤਾ ਪਹਿਲਾਂ ਲਾਪਤਾ ਹੋਏ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਦੇ ਕਥਿਤ ਕਤਲ ਦੇ ਮਾਮਲੇ ‘ਚ ਪੁਲਿਸ ਨੇ ਇੱਕ ਵਿਅਕਤੀ ਨੂੰ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ਦੀ ਪਛਾਣ ਜਿਹਾਦ ਹਵਲਾਦਰ ਵਜੋਂ ਹੋਈ ਹੈ।ਉਕਤ ਵਿਅਕਤੀ ਨੇ ਕਥਿਤ ਤੌਰ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਵਿੱਚ ਭੂਮਿਕਾ ਨਿਭਾਈ ਸੀ।ਢਾਕਾ ਮੈਟ੍ਰੋਪਾਲਿਟਨ ਪੁਲਿਸ ਦੇ ਵਧੀਕ ਪੁਲਿਸ ਕਮਿਸ਼ਨਰ ਮੁਹੰਮਦ ਹਾਰੁਨ ਯਾ ਰਾਸ਼ਿਦ ਨੇ ਪੱਤਰਕਾਰਾਂ ਨੂੰ ਇਸ ਕਤਲ ਬਾਰੇ ਦੱਸਿਆ।ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦਾ ਮਾਸਟਰਮਾਈਂਡ ਅਖਤਰੁਜਮਾਂ ਹੈ। ਉਹ ਅਜੀਮ ਦੇ ਬਚਪਨ ਦੇ ਦੋਸਤ ਹਨ।ਪੁਲਿਸ ਮੁਤਾਬਕ ਅਖਤਰੁਜਮਾ ਇੱਕ ਅਮਰੀਕੀ ਨਾਗਰਿਕ ਹਨ।ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨਾਲ ਹੋਏ ਕਾਰੋਬਾਰੀ ਵਿਵਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਸੀਆਈਡੀ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਅਖਤਰੁਜ਼ਮਾਂ ਦੇ ਨਿਰਦੇਸ਼ਾਂ ਉੱਤੇ ਉਸ ਦੇ ਸਮੇਤ ਚਾਰ ਬੰਗਲਾਦੇਸ਼ੀ ਨਾਗਰਿਕਾਂ ਨੇ ਇੱਕ ਫਲੈਟ ਵਿੱਚ ਸੰਸਦ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।ਉਨ੍ਹਾਂ ਦੱਸਿਆ, “ਕਤਲ ਤੋਂ ਬਾਅਦ ਮਾਸ ਅਤੇ ਹੱਡੀਆਂ ਨੂੰ ਵੱਖਰੇ ਵੱਖਰੇ ਪੈਕਟਾਂ ਵਿੱਚ ਪੈਕ ਕਰਕੇ ਕਲਕੱਤਾ ਵਿੱਚ ਵੱਖ-ਵੱਖ ਥਾਵਾਂ ਉੱਤੇ ਸੁੱਟ ਦਿੱਤਾ ਗਿਆ।”

Spread the love