ਕਾਰਗਿਲ ਘੁਸਪੈਠ ਬਾਰੇ ਫੌਜ ਨੂੰ ਸੁਚੇਤ ਕਰਨ ਵਾਲੇ ਲੱਦਾਖੀ ਚਰਵਾਹੇ ਦੀ ਦੇਹਾਂਤ

1999 ਵਿੱਚ ਕਾਰਗਿਲ ਦੀ ਲੜਾਈ ਦੌਰਾਨ ਪਾਕਿਸਤਾਨੀ ਫੌਜ ਦੀ ਘੁਸਪੈਠ ਬਾਰੇ ਭਾਰਤੀ ਫੌਜ ਨੂੰ ਸਭ ਤੋਂ ਪਹਿਲਾਂ ਸੁਚੇਤ ਵਾਲੇ ਵਿਅਕਤੀ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਭਾਰਤੀ ਸੈਨਾ ਦੇ ਲੇਹ-ਹੈੱਡਕੁਆਰਟਰਡ 14 ਕੋਰ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਨਮਗਿਆਲ ਦੇ ਅਚਾਨਕ ਦੇਹਾਂਤ ਬਾਰੇ ਪੋਸਟ ਕੀਤਾ ਅਤੇ ਕਿਹਾ ਕਿ ‘‘ਓਪਰੇਸ਼ਨ ਵਿਜੇ 1999 ਦੌਰਾਨ ਦੇਸ਼ ਲਈ ਉਨ੍ਹਾਂ ਦਾ ਅਨਮੋਲ ਯੋਗਦਾਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਅਸੀਂ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।’’ਤਾਸ਼ੀ ਨਮਗਿਆਲ ਲੱਦਾਖੀ ਚਰਵਾਹਾ ਸੀ ਉਹ ਆਪਣੇ ਗੁੰਮ ਹੋਏ ਯਾਕ ਦੀ ਭਾਲ ਕਰ ਰਿਹਾ ਸੀ ਜਦੋਂ ਉਸਨੇ ਪਠਾਨ ਸਮੂਹਾਂ ਵਿੱਚ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਬਟਾਲਿਕ ਪਹਾੜੀ ਲੜੀ ਦੇ ਉੱਪਰ ਬੰਕਰ ਖੋਦਦੇ ਹੋਏ ਦੇਖਿਆ। ਜਿਸ ਬਾਰੇ ਉਨ੍ਹਾਂ ਨੇ ਭਾਰਤੀ ਫੌਜ ਨੂੰ ਕਾਰਗਿਲ ਸੈਕਟਰ ਵਿੱਚ ਪਾਕਿਸਤਾਨੀ ਘੁਸਪੈਠ ਦੀ ਜਾਣਕਾਰੀ ਦਿੱਤੀ ਜਿਸ ਕਾਰਨ ਭਾਰਤ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਸੀ।ਤਾਸ਼ੀ ਨਮਗਿਆਲ ਨੂੰ 1999 ਵਿੱਚ ਬਟਾਲਿਕ ਸੈਕਟਰ ਵਿੱਚ ਪਾਕਿਸਤਾਨੀ ਸੈਨਿਕਾਂ ਦੀ ਘੁਸਪੈਠ ਨੂੰ ਲੈ ਕੇ ਭਾਰਤੀ ਸੈਨਾ ਨੂੰ ਪਹਿਲਾ ਇਨਪੁਟ ਪ੍ਰਦਾਨ ਕਰਨ ਦਾ ਸਿਹਰਾ ਜਾਂਦਾ ਹੈ।

Spread the love