ਨਾਸਾ ਵੱਲੋਂ ਆਪਣੇ ਚੰਦਰਮਾਂ ਮਿਸ਼ਨਾਂ ਵਿਚ ਦੇਰੀ ਦਾ ਐਲਾਨ

ਨਾਸਾ ਦੋ ਆਗਾਮੀ ਚੰਦਰਮਾ ਮਿਸ਼ਨਾਂ ਵਿੱਚ ਦੇਰੀ ਕਰ ਰਿਹਾ ਹੈ, ਜਿਸ ਵਿੱਚ ਪਹਿਲੇ ਕੈਨੇਡੀਅਨ ਪੁਲਾੜ ਯਾਤਰੀ ਨੂੰ ਚੰਦਰਮਾ ਦੇ ਦੁਆਲੇ ਲਿਜਾਣ ਵਾਲੀ ਪੁਲਾੜ ਉਡਾਣ ਵੀ ਸ਼ਾਮਲ ਹੈ।ਪੁਲਾੜ ਯਾਨ ਵਿਚ ਆ ਰਹੇ ਤਕਨੀਕੀ ਮਸਲਿਆਂ ਕਾਰਨ ਨਾਸਾ ਚਾਲਕ ਦਲ ਦੀ ਸੁਰੱਖਿਆ ਬਾਰੇ ਚਿੰਤਤ ਹੈ।ਕਰੀਬ ਅੱਧੀ ਸਦੀ ਬਾਅਦ ਚੰਦਰਮਾ ‘ਤੇ ਜਾਣ ਵਾਲੇ ਪਹਿਲੇ ਕ੍ਰੂ ਮਿਸ਼ਨ ਅਰਟੇਮਿਸ II ਦੀ ਲੌਂਚ ਮਿਤੀ ਨੂੰ ਨਵੰਬਰ 2024 ਤੋਂ ਸਤੰਬਰ 2025 ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕੈਨੇਡੀਅਨ ਪੁਲਾੜ ਏਜੰਸੀ ਦੇ 47 ਸਾਲ ਦੇ ਪੁਲਾੜ ਯਾਤਰੀ ਜੇਰੈਮੀ ਹੈਨਸਨ ਵੀ ਇਸ ਮਿਸ਼ਨ ਦਾ ਹਿੱਸਾ ਹੋਣਗੇ।ਅਰਟੇਮਿਸ III ਮਿਸ਼ਨ, ਜੋ ਮਨੁੱਖਾਂ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਭੇਜਣ ਲਈ ਸੈੱਟ ਕੀਤਾ ਗਿਆ ਹੈ, ਨੂੰ 2025 ਤੋਂ 2026 ਤੱਕ ਮੁਲਤਵੀ ਕਰ ਦਿੱਤਾ ਜਾਵੇਗਾ। ਆਰਟੈਮਿਸ IV 2028 ਵਿੱਚ ਲੌਂਚ ਹੋਣਾ ਤੈਅ ਸੀ ਅਤੇ ਇਸ ਵਿਚ ਕੋਈ ਤਬਦੀਲੀ ਨਹੀਂ ਹੈ।ਅਮਰੀਕੀ ਪੁਲਾੜ ਏਜੰਸੀ ਨੇ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ।ਨਾਸਾ ਦੇ ਅਸੋਸੀਏਟ ਐਡਮਿਨਿਸਟ੍ਰੇਟਰ, ਜਿਮ ਫ੍ਰੀ ਨੇ ਕਿਹਾ, “ਅਸੀਂ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਢੰਗ ਨਾਲ ਲੌਂਚ ਕਰਨ ਲਈ ਵਚਨਬੱਧ ਹਾਂ ਅਤੇ ਜਦੋਂ ਅਸੀਂ ਤਿਆਰ ਹੋਵਾਂਗੇ ਤਾਂ ਅਸੀਂ ਲੌਂਚ ਕਰਾਂਗੇ”।

Spread the love