ਨੇਪਾਲ ‘ਚ ਪਹਿਲਾ ਸਮਲਿੰਗੀ ਵਿਆਹ ਰਜਿਸਟਰਡ

ਦੱਖਣੀ ਏਸ਼ੀਆਈ ਦੇਸ਼ ਨੇਪਾਲ ਦੀ ਸੁਪਰੀਮ ਕੋਰਟ ਨੇ ਪੰਜ ਮਹੀਨੇ ਪਹਿਲਾਂ ਸਮਲਿੰਗੀ ਵਿਆਹ ਨੂੰ ਕਾਨੂੰਨੀ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਨੇਪਾਲ ‘ਚ ਪਹਿਲੀ ਵਾਰ ਅਜਿਹਾ ਵਿਆਹ ਰਸਮੀ ਤੌਰ ‘ਤੇ ਰਜਿਸਟਰਡ ਕੀਤਾ ਗਿਆ, ਜਿਸ ਤੋਂ ਬਾਅਦ ਨੇਪਾਲ ਅਜਿਹਾ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣ ਗਿਆ। 35 ਸਾਲਾ ਟਰਾਂਸ ਵੂਮੈਨ ਮਾਇਆ ਗੁਰੂੰਗ ਅਤੇ 27 ਸਾਲਾ ਸਮਲਿੰਗੀ ਸੁਰਿੰਦਰ ਪਾਂਡੇ ਨੇ ਕਾਨੂੰਨੀ ਤੌਰ ‘ਤੇ ਵਿਆਹ ਕਰਵਾ ਲਿਆ।

Spread the love