ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ‘ਗੋਲਡਨ ਪੇਜਰ’ ਤੋਹਫ਼ੇ ਵਜੋਂ ਦਿੱਤਾ, ਜਿਸਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਇਹ ਤੋਹਫ਼ਾ ਉਸ ਪੇਜਰ ਦੀ ਯਾਦ ਦਿਵਾਉਂਦਾ ਹੈ ਜਿਸਦੀ ਵਰਤੋਂ ਇਜ਼ਰਾਈਲ ਨੇ ਪਿਛਲੇ ਸਾਲ ਹਿਜ਼ਬੁੱਲਾ ਵਿਰੁੱਧ ਘਾਤਕ ਹਮਲੇ ਲਈ ਕੀਤੀ ਸੀ, ਇਸ ਹਮਲੇ ਵਿੱਚ ਲੇਬਨਾਨੀ ਅੱਤਵਾਦੀ ਸਮੂਹ ਦੇ ਮੈਂਬਰਾਂ ਨੂੰ ਪੇਜਰਾਂ ਦੀ ਵਰਤੋਂ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਹੋਇਆ। ਇਸ ਤੋਹਫ਼ੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਟਰੰਪ ਨੇ ਕਿਹਾ, “ਇਹ ਇੱਕ ਵਧੀਆ ਆਪ੍ਰੇਸ਼ਨ ਸੀ”। ਪੇਜਰ ਦੇ ਨਾਲ ਇੱਕ ਸੁਨਹਿਰੀ ਤਖ਼ਤੀ ਵੀ ਹੈ ਜਿਸ ਉੱਤੇ ਲਿਖਿਆ ਹੈ: “ਰਾਸ਼ਟਰਪਤੀ ਡੋਨਾਲਡ ਟਰੰਪ ਸਾਡੇ ਸਭ ਤੋਂ ਚੰਗੇ ਦੋਸਤ ਅਤੇ ਸਭ ਤੋਂ ਵੱਡੇ ਸਹਿਯੋਗੀ ਹਨ”।
