ਸੰਸਦ ਹਮਲਾ:ਪੁਲੀਸ ਵੱਲੋਂ ਸਪਲੀਮੈਂਟਰੀ ਚਾਰਜਸ਼ੀਟ ਦਾਖਲ, 6 ਮੁਲਜ਼ਮਾਂ ’ਤੇ ਯੂਏਪੀਏ ਤਹਿਤ ਚੱਲੇਗਾ ਕੇਸ

ਨਵੀਂ ਦਿੱਲੀ ਸੰਸਦ ਵਿਚ ਦਾਖਲ ਹੋ ਕੇ ਹਮਲਾ ਕਰਨ ਦੇ ਮਾਮਲੇ ਵਿਚ ਦਿੱਲੀ ਪੁਲੀਸ ਨੇ ਅੱਜ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਮਾਮਲੇ ਵਿਚ ਅੱਜ ਵਧੀਕ ਸੈਸ਼ਨ ਜੱਜ ਹਰਦੀਪ ਕੌਰ ਸਾਹਮਣੇ ਦਿੱਲੀ ਪੁਲੀਸ ਨੇ ਦਸਤਾਵੇਜ਼ ਸੌਂਪੇ। ਸੰਸਦ ਵਿਚ ਗਲਤ ਢੰਗ ਨਾਲ ਦਾਖਲ ਹੋਣ ਤੇ ਧੂੰਏਂ ਦੇ ਗੋਲੇ ਸੁੱਟਣ ਦੇ ਦੋਸ਼ ਹੇਠ ਸਾਰੇ ਛੇ ਮੁਲਜ਼ਮਾਂ ਖਿਲਾਫ਼ ਯੂਏਪੀਏ ਤਹਿਤ ਕੇਸ ਚੱਲੇਗਾ। ਅਦਾਲਤ ਨੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਧਾਉਂਦਿਆਂ ਅਗਲੀ ਸੁਣਵਾਈ 2 ਅਗਸਤ ’ਤੇ ਪਾ ਦਿੱਤੀ ਹੈ। ਦੱਸਣਾ ਬਣਦਾ ਹੈ ਕਿ 13 ਦਸੰਬਰ 2023 ਨੂੰ ਉਕਤ ਛੇ ਜਣਿਆਂ ਨੇ ਸੰਸਦ ਦੀ ਕਾਰਵਾਈ ਵਿਚ ਵਿਘਨ ਪਾਇਆ ਸੀ।

 

Spread the love