ਨਿਊਯਾਰਕ: ਗੁਰਦੁਆਰੇ ’ਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਨੂੰ ਖਾਲਿਸਤਾਨ ਸਮਰਥਕਾਂ ਨੇ ਪੁੱਛੇ ਨਿੱਜਰ ਕਤਲ ਬਾਰੇ ਸਵਾਲ

ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਨਿਊਯਾਰਕ ਦੇ ਲੌਂਗ ਆਈਲੈਂਡ ਸਥਿਤ ਹਿਕਸਵਿਲੈ ਗੁਰਦੁਆਰੇ ‘ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਨਾਰਾਜ਼ ਖਾਲਿਸਤਾਨ ਸਮਰਥਕਾਂ ਦੇ ਸਮੂਹ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਖਿੱਚ ਧੂਹ ਕੀਤੀ। ਘਟਨਾ ਤੋਂ ਤੁਰੰਤ ਬਾਅਦ ਉਹ ਗੁਰਦੁਆਰੇ ’ਚੋਂ ਚਲੇ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਕਥਿਤ ਵੀਡੀਓ ਅਨੁਸਾਰ ਖਾਲਿਸਤਾਨ ਸਮਰਥਕ ਤਰਨਜੀਤ ਸਿੰਘ ਸੰਧੂ ਨੂੰ ਰੋਕਦੇ ਦੇਖੇ ਜਾ ਸਕਦੇ ਹਨ।

Spread the love