ਨਿਊਯਾਰਕ, 28 ਮਾਰਚ (ਰਾਜ ਗੋਗਨਾ)-ਬੀਤੇਂ ਦਿਨ ਨਿਊਯਾਰਕ ਰਾਜ ਦੇ ਕਵੀਂਸ ਦੇ ਇਲਾਕੇ ਵਿੱਚ ਬੀਤੇਂ ਦਿਨ ਸੋਮਵਾਰ ਨੂੰ ਡਿਊਟੀ ਦੀ ਲਾਈਨ ਵਿੱਚ ਇੱਕ ਨਿਊਯਾਰਕ ਪੁਲਿਸ ਦੇ ਅਧਿਕਾਰੀ ਦੀ ਗੋਲੀ ਮਾਰ ਕੇ ਮਾਰ ਹੱਤਿਆ ਕਰ ਦਿੱਤੀ ਗਈ ਹੈ। ਮਾਰੇ ਗਏ ਪੁਲਿਸ ਅਧਿਕਾਰੀ, ਦੀ ਪਛਾਣ ਜੋਨਾਥਨ ਡਿਲਰ ਦੇ ਵਜੋਂ ਹੋਈ ਹੈ, ਜਿਸ ਨੂੰ ਟਰੈਫਿਕ ਸਟਾਪ ਦੇ ਦੌਰਾਨ, ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਜਿਸ ਨੂੰ ਨਿਊਯਾਰਕ ਦੇ ਜਮੈਕਾ ਹਸਪਤਾਲ ਵਿੱਖੇਂ ਲਿਜਾਇਆ ਗਿਆਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਸੋਮਵਾਰ ਸ਼ਾਮ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਇਸ ਪੁਲਿਸ ਅਧਿਕਾਰੀ ਦੀ ਮੌਤ ਦੀ ਘੋਸ਼ਣਾ ਕੀਤੀ।ਪੁਲਿਸ ਕਮਿਸ਼ਨਰ ਐਡਵਰਡ ਕੈਬਨ ਨੇ ਕਿਹਾ ਕਿ ਅਫਸਰ ਡਿਲਰ, 31, ਸਾਲ ਨੂੰ ਡਿਊਟੀ ਕਰਦੇ ਸਮੇਂ ਗੋਲੀ ਮਾਰ ਦਿੱਤੀ। ਚੈਕਿੰਗ ਦੋਰਾਨ ਡਿਲਰ ਪੁਲਿਸ ਅਧਿਕਾਰੀ ਜਿਵੇਂ ਹੀ ਉਹ ਵਾਹਨ ਦੇ ਨੇੜੇ ਪਹੁੰਚਿਆ ਤਾਂ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਨੇ ਇੱਕ ਨੇ ਉਸ ਨੂੰ ਬੰਦੂਕ ਦਿਖਾਈ ਅਤੇ ਇਸ ਅਧਿਕਾਰੀਆਂ ਵੱਲ ਨੂੰ ਇਸ਼ਾਰਾ ਕੀਤਾ। ਅਤੇ ਗੋਲੀਆਂ ਚਲਾਈਆਂ ਗਈਆਂ। ਨਾਲ ਪੁਲਿਸ ਅਧਿਕਾਰੀ ਦੇ ਸਾਥੀ ਨੇ ਉਸ ਹਥਿਆਰਬੰਦ ਸ਼ੱਕੀ ‘ਤੇ ਗੋਲੀਬਾਰੀ ਕੀਤੀ, ਉਸ ‘ਤੇ ਹਮਲਾ ਕੀਤਾ। ਉਸ ਸ਼ੱਕੀ ਨੂੰ ਵੀ ਜਮਾਇਕਾ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।ਐਨਵਾਈਪੀਡੀ ਦੇ ਚੀਫ ਆਫ ਡਿਟੈਕਟਿਵ ਜੋਸੇਫ ਕੇਨੀ ਨੇ ਕਿਹਾ, ਪੁਲਿਸ ਅਧਿਕਾਰੀ ਨੇ ਸ਼ੱਕੀ ਨੂੰ ਕਾਰ ਤੋਂ ਬਾਹਰ ਨਿਕਲਣ ਲਈ ਕਈ ਵਾਰ ਕਾਨੂੰਨੀ ਆਦੇਸ਼ ਦਿੱਤਾ ਗਿਆ ਸੀ। ਉਸ ਨੇ ਨਿਕਲਣ ਤੋਂ ਇਨਕਾਰ ਕਰ ਦਿੱਤਾ। ਜਦੋਂ ਅਧਿਕਾਰੀ ਨੇ ਉਸਨੂੰ ਕਾਰ ਵਿੱਚੋਂ ਬਾਹਰ ਕੱਢਿਆ, ਤਾਂ ਕਾਰ ਤੋਂ ਬਾਹਰ ਨਿਕਲਣ ਦੀ ਬਜਾਏ, ਉਸ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੋਤ ਹੋ ਗਈ।
