ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਸਮੇਤ 7 ਸੂਬਿਆਂ ਵਿਚ NIA ਦੀ ਛਾਪੇਮਾਰੀ

ਐਨਆਈਏ) ਨੇ ਸੋਮਵਾਰ ਨੂੰ ਕਈ ਸੂਬਿਆਂ ਵਿਚ ਛਾਪੇਮਾਰੀ ਕੀਤੀ ਅਤੇ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਅਤੇ ਸਾਈਬਰ ਧੋਖਾਧੜੀ ਗਿਰੋਹ ਵਿਚ ਕਥਿਤ ਤੌਰ ‘ਤੇ ਸ਼ਾਮਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਜਾਰੀ ਬਿਆਨ ਅਨੁਸਾਰ ਮੁਲਜ਼ਮ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਵਾਅਦੇ ਕਰਕੇ ਵਿਦੇਸ਼ ਭੇਜਣ ਲਈ ਉਕਸਾਉਂਦੇ ਸਨ। ਗਿਰੋਹ ਵਲੋਂ ਭੇਜੇ ਗਏ ਨੌਜਵਾਨਾਂ ਨੂੰ ‘ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨਾਮਿਕ ਜ਼ੋਨ’ (SEZ), ਲਾਓਸ ਅਤੇ ਕੰਬੋਡੀਆ ਸਮੇਤ ਹੋਰ ਦੇਸ਼ਾਂ ਵਿਚ ਸਾਈਬਰ ਅਪਰਾਧਾਂ ਲਈ ਚਲਾਏ ਜਾ ਰਹੇ ਫਰਜ਼ੀ ਕਾਲ ਸੈਂਟਰਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿਚ 15 ਥਾਵਾਂ ‘ਤੇ ਛਾਪੇਮਾਰੀ ਕਰਕੇ ਵਡੋਦਰਾ (ਗੁਜਰਾਤ) ਦੇ ਮਨੀਸ਼ ਹਿੰਗੂ, ਗੋਪਾਲਗੰਜ (ਬਿਹਾਰ) ਦੇ ਪਹਿਲਾਦ ਸਿੰਘ, ਦੱਖਣੀ ਪੱਛਮੀ ਦਿੱਲੀਦੇ ਨਬੀਆਲਮ ਰੇ, ਗੁਰੂਗ੍ਰਾਮ (ਹਰਿਆਣਾ) ਦੇ ਬਲਵੰਤ ਕਟਾਰੀਆ ਅਤੇ ਚੰਡੀਗੜ੍ਹ ਦੇ ਸਰਤਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।ਐਨਆਈਏ ਨੇ ਰਾਜ ਪੁਲਿਸ ਬਲਾਂ ਅਤੇ ਕੇਂਦਰੀ ਖੁਫੀਆ ਏਜੰਸੀਆਂ ਨਾਲ ਤਾਲਮੇਲ ਕਰਕੇ ਸਾਰੀਆਂ ਥਾਵਾਂ ‘ਤੇ ਇਹ ਕਾਰਵਾਈ ਕੀਤੀ। ਰੀਲੀਜ਼ ਦੇ ਅਨੁਸਾਰ, ਤਲਾਸ਼ੀ ਦੌਰਾਨ, ਦਸਤਾਵੇਜ਼, ਡਿਜੀਟਲ ਉਪਕਰਣ, ਹੱਥ ਲਿਖਤ ਰਜਿਸਟਰ, ਕਈ ਪਾਸਪੋਰਟ ਅਤੇ ਜਾਅਲੀ ਵਿਦੇਸ਼ੀ ਰੁਜ਼ਗਾਰ ਪੱਤਰਾਂ ਸਮੇਤ ਕਈ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ।

Spread the love