ਵਾਸਿੰਗਟਨ, 19 ਜੂਨ (ਰਾਜ ਗੋਗਨਾ )- ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਭਾਰਤੀ ਮੂਲ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਦਾ ਬੀਤੇਂ ਦਿਨ ਦਿਹਾਂਤ ਹੋ ਗਿਆ ਹੈ। ਹੈਲੀ ਨੇ ਆਪਣੇ ਪਿਤਾ, ਦੇ ਬਾਰੇ ਐਕਸ (ਟਵਿੱਟਰ) ਤੇ ਇਹ ਦੁੱਖਦਾਈ ਜਾਣਕਾਰੀ ਸਾਂਝੀ ਕੀਤੀ ਹੈ।ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਉਹ ਇੱਕ ਸਾਬਕਾ ਪ੍ਰੋਫੈਸਰ, ‘ਸਭ ਤੋਂ ਹੁਸ਼ਿਆਰ, ਮਿੱਠ ਬੋਲੜੇ, ਸਾਊ ਅਤੇ ਦਿਆਲੂ, ਇਨਸਾਨ ਸਨ।ਜਿੰਨਾਂ ਨੂੰ ਸਭ ਤੋਂ ਵਧੀਆ ਆਦਮੀ’ ਇਨਸਾਨ ਕਿਹਾ ਜਾ ਸਕਦਾ ਹੈ। ਸਾਬਕਾ ਗਵਰਨਰ ਨਿੱਕੀ ਹੈਲੀ ਜਿਸ ਦਾ ਪਿਛੋਕੜ ਪੰਜਾਬ ਭਾਰਤ ਤੋ ਹੈ।ਜੋ ਦੱਖਣੀ ਕੈਰੋਲੀਨਾ ਦੀ ਗਵਰਨਰ ਵੀ ਰਹੀ, ਅਤੇ ਨਿੱਕੀ ਹੇਲੀ ਨੇ ਅਧਿਕਾਰਤ ਤੌਰ ‘ਤੇ 2024 ਦੀ ਰਾਸ਼ਟਰਪਤੀ ਚੋਣ ਦੀ ਘੋਸ਼ਣਾ ਵੀ ਕੀਤੀ ਸੀ।ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੇ ਸੋਸ਼ਲ ਮੀਡੀਆ ‘ਤੇ ਛੂਹ ਲੈਣ ਵਾਲੀ ਪੋਸਟ ‘ਚ ਐਲਾਨ ਕੀਤਾ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ। ਹੈਲੀ ਨੇ ਆਪਣੇ ਪਿਤਾ, ਅਜੀਤ ਸਿੰਘ ਰੰਧਾਵਾ ਦਾ ਹੈਲੀ ਵੱਲੋ ਕੀਤੇ ਟਵੀਟ ਦੇ ਅਨੁਸਾਰ, ਜਿਸ ਵਿੱਚ ਉਸ ਨੇ ਲਿਖਿਆ ਸੀ: “ਅੱਜ ਸਵੇਰੇ ਮੈਨੂੰ ਸਭ ਤੋਂ ਚੁਸਤ, ਸਭ ਤੋਂ ਮਿੱਠੇ, ਦਿਆਲੂ, ਸਭ ਤੋਂ ਵਧੀਆ ਇਨਸਾਨ ਨੂੰ ਅਲਵਿਦਾ ਕਹਿਣਾ ਪਿਆ ਜਿਸ ਨੂੰ ਮੈਂ ਕਦੇ ਜਾਣਿਆ ਹਾਂ। ਮੇਰਾ ਦਿਲ ਬਹੁਤ ਭਾਰੀ ਹੈ ਅਤੇ ਇਹ ਜਾਣ ਕੇ ਕਿ ਉਹ ਇਸ ਦੁਨੀਆ ਤੋ ਚਲੇ ਗਏ ਹਨ।ਅਤੇ “ਉਹਨਾਂ ਨੇ ਆਪਣੇ ਬੱਚਿਆਂ ਨੂੰ ਵਿਸ਼ਵਾਸ, ਸਖ਼ਤ ਮਿਹਨਤ ਅਤੇ ਕਿਰਪਾ ਦੀ ਮਹੱਤਤਾ ਸਿਖਾਈ। ਉਹਨਾਂ ਦੀ ਉਮਰ 64 ਸਾਲਾਂ ਦੀ ਸੀ ।ਉਹ ਇੱਕ ਸ਼ਾਨਦਾਰ ਪਤੀ ਸੀ, ਇੱਕ ਪਿਆਰ ਕਰਨ ਵਾਲਾ ਦਾਦਾ ਅਤੇ ਪੜਦਾਦਾ, ਅਤੇ ਆਪਣੇ ਚਾਰ ਬੱਚਿਆਂ ਦਾ ਸਭ ਤੋਂ ਵਧੀਆ ਪਿਤਾ ਸੀ।ਉਸ ਨੇ ਅੱਗੇ ਕਿਹਾ: “ਉਹ ਸਾਡੇ ਸਾਰਿਆਂ ਲਈ ਇੱਕ ਬਰਕਤ ਸੀ। ਅਸੀਂ ਤੁਹਾਨੂੰ ਜਿਉਂਦੇ ਜੀਅ ਯਾਦ ਕਰਦੇ ਹੀ ਰਹਾਂਗੇ। ਦੱਸਣਯੋਗ ਹੈ ਕਿ ਹੈਲੀ ਨੇ ਆਪਣੇ ਸਿਆਸੀ ਕਰੀਅਰ ਦੌਰਾਨ ਆਪਣੇ ਮਾਤਾ-ਪਿਤਾ ਬਾਰੇ ਅਕਸਰ ਗੱਲ ਕਰਦੀ ਹੀ ਰਹਿੰਦੀ ਸੀ।ਆਪਣੀ 2024 ਦੀ ਚੋਣ ਮੁਹਿੰਮ ਦੀ ਲਾਂਚ ਵੀਡੀਓ ਵਿੱਚ, ਹੇਲੀ ਨੇ ਕਿਹਾ ਸੀ ਕਿ “ਮੈਂ ਭਾਰਤੀ ਪ੍ਰਵਾਸੀਆਂ ਦੀ ਇਕ ਮਾਣਮੱਤੀ ਧੀ ਹਾਂ ਅਤੇ ਉਸ ਨੇ ਇਹ ਵੀ ਚਰਚਾ ਕੀਤੀ ਸੀ ਕਿ ਕਿਵੇਂ ਉਸ ਦੇ ਮਾਤਾ-ਪਿਤਾ, ਦੋਵੇਂ ਸਿੱਖ, ਭਾਰਤ ਤੋਂ ਕੈਨੇਡਾ ਚਲੇ ਗਏ, ਜਿੱਥੇ ਰੰਧਾਵਾ ਆਪਣੀ ਪੀਐਚਡੀ ਪੂਰੀ ਕਰ ਸਕੇ।ਅਤੇ ਉਸ ਦਾ ਕਰੀਅਰ ਆਖਰਕਾਰ ਉਸ ਨੂੰ ਡੈਨਮਾਰਕ, ਦੱਖਣੀ ਕੈਰੋਲੀਨਾ ਵਿੱਚ ਵੂਰਹੀਸ ਯੂਨੀਵਰਸਿਟੀ ਲੈ ਗਿਆ, ਜਿੱਥੇ ਉਸਨੇ ਇੱਕ ਪ੍ਰੋਫੈਸਰ ਵਜੋਂ ਪੜ੍ਹਾਇਆ ਸੀ।ਆਪਣੀ ਯਾਦਾਂ ਵਿੱਚ, ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਲਿਖਿਆ, “ਇਸ ਤੱਥ ਨੇ ਕਿ ਮੈਂ ਉਹਨਾਂ ਦੀ ਧੀ ਸੀ, ਮੈਨੂੰ ਸ਼ੁਰੂ ਤੋਂ ਉਹਨਾਂ ਕਮਜ਼ੋਰ ਨਹੀਂ ਸਗੋਂ ਇਕ ਮਜ਼ਬੂਤ ਅੋਰਤ ਬਣਾਇਆ ਸੀ।
ਦੱਖਣੀ ਕੈਰੋਲੀਨਾ ਦੀ ਭਾਰਤੀ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਰਾਸਟਰਪਤੀ ਨਾਮਜ਼ਦਗੀ ਦੀ ਦੋੜ ਵਿੱਚ ਦੌੜਨ ਵਾਲੀ ਪਹਿਲੀ ਔਰਤ ਵਜੋਂ ਇਤਿਹਾਸ ਰਚਿਆ, ਸੀ। ਪਰ ਉਹ ਮਾਰਚ ਮਹੀਨੇ ਵਿੱਚ ਦੌੜ ਵਿੱਚੋਂ ਬਾਹਰ ਹੋ ਗਈ ਸੀ।