57 ਸਾਲ ਪਹਿਲਾਂ ਸੰਗਰੂਰ ਨੇ ਹੀ ਪੰਜਾਬ ਦੀ ਪਹਿਲੀ ਮਹਿਲਾ ਸਾਂਸਦ ਦੇ ਰੂਪ ਵਿਚ ਨਿਰਲੇਪ ਕੌਰ ਨੂੰ ਦੇਸ਼ ਦੀ ਚੌਥੀ ਲੋਕ ਸਭਾ ਵਿਚ ਪਹੁੰਚਾ ਕੇ ਇਤਿਹਾਸ ਸਿਰਜਿਆ ਸੀ 11 ਅਗਸਤ 1927 ਨੂੰ ਪਟਿਆਲਾ ਵਿਖੇ ਇੱਕ ਸ਼ਾਹੀ ਪਰਵਾਰ ਵਿੱਚ ਜਨਮੀ ਨਿਰਲੇਪ ਕੌਰ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਬੇਟੀ ਸੀ, ਜੋ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਬਣੇ। ਨਿਰਲੇਪ ਕੌਰ ਨੇ ਭਾਰਤੀ ਆਮ ਚੋਣ, 1967 ਨੂੰ ਚੌਥੀ ਲੋਕ ਸਭਾ ਲਈ ਅਕਾਲੀ ਦਲ-ਸੰਤ ਫ਼ਤਿਹ ਸਿੰਘ ਦੀ ਟਿਕਟ ਤੇ ਚੋਣ ਲੜੀ ਸੀ। ਉਸਨੇ ਕਾਂਗਰਸ ਉਮੀਦਵਾਰ ਨੂੰ 98,212 ਵੋਟਾਂ ਦੇ ਫਰਕ ਨਾਲ ਹਰਾਇਆ। ਹੁਣ 18ਵੀਂ ਲੋਕ ਸਭਾ ਚੋਣ ਦੌਰਾਨ ਸੰਗਰੂਰ ਤੋਂ ਕਿਸੇ ਵੀ ਪ੍ਰਮੁੱਖ ਪਾਰਟੀ ਨੇ ਮਹਿਲਾ ਚਿਹਰੇ ਨੂੰ ਮੈਦਾਨ ਵਿਚ ਨਹੀਂ ਉਤਾਰਿਆ।ਸੰਗਰੂਰ ਸੀਟ ‘ਤੇ ਮਹਿਲਾ ਵੋਟਰਾਂ ਦੀ ਗਿਣਤੀ 47 ਫ਼ੀਸਦੀ ਐ ਪਰ ਇਸ ਦੇ ਬਾਵਜੂਦ ਇਸ ਸੰਸਦੀ ਖੇਤਰ ਦੀ ਨੁਮਾਇੰਦਗੀ ਪਿਛਲੇ ਛੇ ਦਹਾਕਿਆਂ ਤੋਂ ਕੋਈ ਮਹਿਲਾ ਨੇਤਾ ਨਹੀਂ ਕਰ ਸਕੀ। ਇਸ ਸੀਟ ‘ਤੇ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਪੁਰਸ਼ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਏ। ਜਦਕਿ 57 ਸਾਲ ਪਹਿਲਾਂ ਸੰਗਰੂਰ ਨੇ ਹੀ ਪੰਜਾਬ ਨੂੰ ਪਹਿਲੀ ਮਹਿਲਾ ਸਾਂਸਦ ਦਿੱਤੀ ਸੀ, ਜਦੋਂ ਇੱਥੋਂ ਦੇ ਲੋਕਾਂ ਨੇ ਨਿਰਪੇਲ ਕੌਰ ਨੂੰ ਚੋਣ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਸੀ।
ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਭਾਜਪਾ ਨੇ ਤਿੰਨ ਸੀਟਾਂ ਪਟਿਆਲਾ ਤੋਂ ਪਰਨੀਤ ਕੌਰ, ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਅਤੇ ਬਠਿੰਡਾ ਤੋਂ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਏ। ਇਸੇ ਤਰ੍ਹਾਂ ਕਾਂਗਰਸ ਨੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ‘ਤੇ ਦਾਅ ਖੇਡਿਆ ਏ। ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਚੋਣ ਮੈਦਾਨ ਵਿਚ ਉਤਾਰਿਆ ਹੈ।
