ਨਿਰਮਲ ਭੰਗੂ ਦੀ ਧੀ ਨੇ ਪਰਲ ਗਰੁੱਪ ਦੇ ਹਰ ਨਿਵੇਸ਼ਕ ਦਾ ਪੈਸਾ ਵਾਪਸ ਕਰਨ ਦਾ ਭਰੋਸਾ ਦੁਆਇਆ

ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦੀ ਧੀ ਨੇ ਗਰੁੱਪ ਦੇ ਹਰ ਨਿਵੇਸ਼ਕ ਨੂੰ ਉਹਨਾਂ ਦਾ ਪੈਸਾ ਵਾਪਸ ਮਿਲਣਾ ਯਕੀਨੀ ਬਣਾਉਣ ਦਾ ਭਰੋਸਾ ਦੁਆਇਆ ਹੈ।  ਨਿਰਮਲ ਸਿੰਘ ਭੰਗੂ ਦੀ ਧੀ ਬਰਿੰਦਰ ਕੌਰ ਭੰਗੂ ਨੇ ਅੱਜ ਇਕ ਅਖ਼ਬਾਰੀ ਇਸ਼ਤਿਹਾਰ ਵਿਚ ਆਖਿਆ ਹੈ ਕਿ ਉਹਨਾਂ ਦੇ ਪਿਤਾ ਦੀ ਜ਼ਿੰਦਗੀ ਹਰ ਨਿਵੇਸ਼ਕ ਦਾ ਪੈਸਾ ਵਾਪਸ ਕੀਤੇ ਜਾਣ ਦੇ ਇਕ ਨੁਕਾਤੀ ਸੁਫਨੇ ਨੂੰ ਸਮਰਪਿਤ ਸੀ। ਉਹਨਾਂ ਕਿਹਾ ਕਿ ਉਹ ਭਰੋਸਾ ਦੁਆਉਂਦੇ ਹਨ ਕਿ ਹਰ ਨਿਵੇਸ਼ਕ ਦਾ ਪੈਸਾ ਵਾਪਸ ਮਿਲਣ ਤੱਕ ਉਹ ਟਿਕ ਕੇ ਨਹੀਂ ਬੈਠਣਗੇ।

Spread the love