ਸ਼੍ਰੀ ਅਕਾਲ ਤਖ਼ਤ ਸਾਹਿਬ ‘ਚ ਨਿਸ਼ਾਨ ਸਾਹਿਬ ਉਤੇ ਚੜ੍ਹਾਏ ਬਸੰਤੀ ਪੁਸ਼ਾਕੇ

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਹੁਕਮ ਜਾਰੀ ਕੀਤਾ ਸੀ ਕਿ ਗੁਰਦੁਆਰਿਆਂ ਦੇ ਅੰਦਰ ਲੱਗੇ ਨਿਸ਼ਾਨ ਸਾਹਿਬ ਤੋਂ ਕੇਸਰੀ ਪੁਸ਼ਾਕੇ ਬਦਲ ਕੇ ਬਸੰਤੀ ਅਤੇ ਸੂਰਮਈ ਪੋਸ਼ਾਕੇ ਪਹਿਨਾਏ ਜਾਣ ਜਿਸਦੇ ਚਲਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੇਤ ਸ੍ਰੀ ਦਰਬਾਰ ਸਾਹਿਬ ਚ 13 ਸਥਾਨਾਂ ਤੇ ਲੱਗੇ ਨਿਸ਼ਾਨ ਸਾਹਿਬ ਨੂੰ ਬਸੰਤੀ ਪੁਸ਼ਾਕੇ ਚੜਾਏ ਗਏ ਹਨ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਅਰਦਾਸ ਕਰਨ ਉਪਰੰਤ ਸੇਵਾਦਾਰਾਂ ਵੱਲੋਂ ਨਿਸ਼ਾਨ ਸਾਹਿਬ ਉਤੇ ਬਸੰਤੀ ਪੁਸ਼ਾਕੇ ਚੜਾਏ ਗਏ। ਇਸ ਸਬੰਧੀ ਐਸਜੀਪੀਸੀ ਦੇ ਸਕੱਤਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਪੰਜ ਸਿੰਘ ਸਾਹਿਬਾਨਾ ਦੇ ਹੁਕਮਾਂ ਤਹਿਤ ਹੀ ਸ਼੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਥਿਤ ਨਿਸ਼ਾਨ ਸਾਹਿਬ ਤੇ ਪੋਸ਼ਾਕੇ ਬਦਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾ ਕੇਸਰੀ ਪੁਸ਼ਾਕੀ ਨਿਸ਼ਾਨ ਸਾਹਿਬ ਨੂੰ ਚੜਾਏ ਗਏ ਸਨ ਲੇਕਿਨ ਉਹਨਾਂ ਦੇ ਰੰਗ ਜਿਆਦਾ ਗੂੜੇ ਹੋਣ ਕਰਕੇ ਬਸੰਤੀ ਤੇ ਸੂਰਮਈ ਨੀਲੇ ਪੁਸ਼ਾਕੇ ਨਿਸ਼ਾਨ ਸਾਹਿਬ ਹੁਣ ਪੰਜ ਸਿੰਘ ਸਾਹਿਬਾਨਾਂ ਦੇ ਹੁਕਮਾਂ ਤੇ ਬਦਲੇ ਗਏ ਹਨ

Spread the love