ਸੂਰੀ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਕਤਲੇਆਮ ਦੀ ਧਮਕੀ ਦੇਣ ਵਾਲਾ ਹਣ ਤਰਸ ਰਿਹਾ ਜਮਾਨਤ ਨੂੰ

ਸ੍ਰੀ ਅੰਮਿ੍ਤਸਰ ਵਿਚ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਸਿੱਖ ਕੌਮ ਦੀ ਨਸਲਕੁਸ਼ੀ ਦੀ ਧਮਕੀ ਦੇਣ ਦੇ ਦੋਸ਼ਾਂ ‘ਚ ਗ੍ਰਿਫਤਾਰ ਰਾਹੁਲ ਸ਼ਰਮਾ ਦੀ ਰੈਗੂਲਰ ਜ਼ਮਾਨਤ ਹਾਈਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ । ਰਾਹੁਲ ‘ਤੇ ਦੋਸ਼ ਹੈ ਕਿ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਇਕ ਬਿਆਨ ਦੇ ਕੇ ਸਮੁੱਚੀ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦਾ ਬਿਆਨ ਦਿੱਤਾ ਸੀ । ਦੋ ਭਾਈਚਾਰਿਆਂ ਦਰਮਿਆਨ ਫਿਰਕੂ ਅਸ਼ਾਂਤੀ ਫੈਲਾਉਣ ਅਤੇ ਅਮਨ-ਕਾਨੂੰਨ ਦੀ ਸਮੱਸਿਆਵਾਂ ਪੈਦਾ ਕਰਨ ਦੇ ਦੋਸਾਂ ਤਹਿਤ ਰਾਹੁਲ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ।

Spread the love