ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਉੱਤਰੀ ਰੇਲਵੇ ਨੇ 69 ਟਰੇਨਾਂ ਰੱਦ, 107 ਦਾ ਰੂਟ ਬਦਲਿਆ

ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਦੇ ਰਹੇ ਹਨ। ਇਸ ਦੌਰਾਨ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਉੱਤੇ ਰੇਲ ਲਾਈਨਾਂ ਉੱਪਰ ਕਿਸਾਨਾਂ ਵੱਲੋਂ ਲਾਏ ਜਾ ਰਹੇ ਧਰਨੇ ਨੂੰ ਲੈ ਕੇ ਕਈ ਟ੍ਰੇਨਾਂ ਰੱਦ ਕੀਤੀਆਂ ਹੋਈਆਂ ਹਨ।  ਇਸ ਵਿਚਾਲੇ  ਉੱਤਰੀ ਰੇਲਵੇ ਨੇ 69 ਟਰੇਨਾਂ ਰੱਦ ਕੀਤੀਆਂ ਤੇ 107 ਨੂੰ ਡਾਇਵਰਟ ਕੀਤਾ ਹੈ। ਰੇਲ ਗੱਡੀਆਂ ਦੇ ਸੰਚਾਲਨ ਨੂੰ ਲੈ ਕੇ ਇਸ ਪੂਰੇ ਰੇਲਵੇ ਰੂਟ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਰੇਲ ਗੱਡੀਆਂ ਦੀ ਆਵਾਜਾਈ ਨਿਰੰਤਰ ਜਾਰੀ ਰਹੇ। ਵਿਭਾਗੀ ਅਧਿਕਾਰੀਆਂ ਨੂੰ ਵੀ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।ਹਰਿਆਣਾ ਦੇ ਸੰਭੂ ਸਟੇਸ਼ਨ ‘ਤੇ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਸ਼ੁੱਕਰਵਾਰ ਨੂੰ 69 ਟਰੇਨਾਂ ਨੂੰ ਰੱਦ ਕਰਨ, 107 ਟਰੇਨਾਂ ਦੇ ਰੂਟ ਡਾਇਵਰਸ਼ਨ ਅਤੇ 12 ਟਰੇਨਾਂ ਦੇ ਮੂਲ ਅਤੇ ਸਮਾਪਤੀ ਸਟੇਸ਼ਨਾਂ ‘ਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ।

Spread the love