Khanuari ਬਾਰਡਰ ‘ਤੇ ਹੀ ਹੁਣ 111 ਹੋਰ ਕਿਸਾਨ ਸ਼ੁਰੂ ਕਰਨਗੇ ਮਰਨਵਰਤ

ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬੈਠਿਆਂ 50 ਦਿਨ ਹੋ ਚੁੱਕੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਰਾਹੀ ਐਲਾਨ ਕੀਤਾ ਗਿਆ ਹੈ ਕਿ ਬੁੱਧਵਾਰ ਤੋਂ 111 ਕਿਸਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮਰਨ ਵਰਤ ‘ਤੇ ਬੈਠਣਗੇ। ਇਹ ਕਿਸਾਨ ਕਿਸੇ ਸ਼ੈੱਡ ਜਾਂ ਫਿਰ ਟੈਂਟ ਥੱਲੇ ਨਹੀਂ, ਬਲਕਿ ਖੁੱਲ੍ਹੇ ਆਸਮਾਨ ਹੇਠਾਂ ਮਰਨ ਵਰਤ ਤੇ ਬੈਠਣਗੇ। ਖਨੌਰੀ ਮੋਰਚੇ ‘ਚ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਡੱਲੇਵਾਲ ਦੀ ਲਗਾਤਾਰ ਵਿਗੜਦੀ ਸਿਹਤ ਕਾਰਨ ਲਿਆ ਗਿਆ ਹੈ। ਹੁਣ ਡੱਲੇਵਾਲ ਦੇ ਨਾਲ 111 ਕਿਸਾਨ ਹੋਰ ਮਰਨ ਵਰਤ ਵਿਚ ਹਿੱਸਾ ਲੈਣਗੇ। ਇਹ ਵਰਤ ਕੱਲ ਦੁਪਹਿਰੇ 2 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਕਾਲੇ ਕੱਪੜੇ ਪਾ ਕੇ ਮਰਨ ਵਰਤ ਸ਼ੁਰੂ ਕਰਨਗੇ।

Spread the love