ਹਮਾਸ ਨੇ ਐਲਨ ਮਸਕ ਨੂੰ ਗਾਜ਼ਾ ਸੱਦਿਆ

ਇਜ਼ਰਾਈਲ ਦੌਰੇ ਤੋਂ ਬਾਅਦ ਐਲਨ ਮਸਕ ਨੂੰ ਹਮਾਸ ਨੇ ਹੁਣ ਗਾਜ਼ਾ ਵਿੱਚ ਇਜ਼ਰਾਈਲੀ ਹਮਲੇ ਕਾਰਨ ਹੋਈ ਤਬਾਹੀ ਨੂੰ ਖੁਦ ਦੇਖਣ ਲਈ ਸੱਦਾ ਦਿੱਤਾ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਓਸਾਮਾ ਹਮਦਾਨ ਨੇ ਮੰਗਲਵਾਰ ਨੂੰ ਬੈਰੂਤ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਸਕ ਨੂੰ ਇਹ ਸੱਦਾ ਦਿੱਤਾ।ਮਸਕ ਹਾਲ ਹੀ ‘ਚ ਇਜ਼ਰਾਈਲ ਗਏ ਸਨ, ਜਿੱਥੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਉਨ੍ਹਾਂ ਨੂੰ 7 ਅਕਤੂਬਰ ਨੂੰ ਹਮਾਸ ਦੇ ਹਮਲੇ ਕਾਰਨ ਹੋਈ ਤਬਾਹੀ ਦੇ ਵੀਡੀਓ ਦਿਖਾਏ, ਜਿਸ ਤੋਂ ਬਾਅਦ ਮਸਕ ਨੇ ਹਮਾਸ ਖਿਲਾਫ ਕਾਰਵਾਈ ‘ਤੇ ਨੇਤਨਯਾਹੂ ਨਾਲ ਸਹਿਮਤੀ ਪ੍ਰਗਟਾਈ ਸੀ।

Spread the love