ਅਮਰੀਕਾ ਦੀ ਫੇਰੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਬੋਸਟਨ, ਲਾਸ ਏਂਜਲਸ ਵਿੱਚ ਦੋ ਨਵੇਂ ਭਾਰਤੀ ਕੌਂਸਲੇਟਾਂ ਦਾ ਕੀਤਾ ਐਲਾਨ

ਨਿਊਯਾਰਕ, 23 ਸਤੰਬਰ (ਰਾਜ ਗੋਗਨਾ)- ਭਾਰਤ ਦੇ ਪ੍ਰਧਾਨ  ਮੰਤਰੀ ਨਰਿੰਦਰ ਮੋਦੀ ਨੇ ਬੋਸਟਨ, ਲਾਸ ਏਂਜਲਸ ਵਿੱਚ ਦੋ ਨਵੇਂ ਭਾਰਤੀ ਕੌਂਸਲੇਟਾਂ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾਂ ਕਿ ਇਹ ਦੋਨੇ ਸ਼ਹਿਰਾਂ ਦੇ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ-ਅਮਰੀਕੀਆਂ ਦੀ ਆਬਾਦੀ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ, ਅਤੇ ਇਸਦੇ ਨਾਲ ਇਸ  ਸਹੂਲਤ ਦੀ ਮੰਗ ਵੀ ਕੀਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਂਗ ਆਈਲੈਂਡ ਦੇ ਨਸਾਓ ਵੈਟਰਨਜ਼ ਕੋਲੀਜ਼ੀਅਮ ਵਿਖੇ ਲਗਭਗ 13,000 ਭਾਰਤੀ-ਅਮਰੀਕੀਆਂ ਦੀ ਜੋਸ਼ੀਲੀ ਭੀੜ ਨੂੰ ਭਾਸ਼ਣ ਦਿੰਦੇ ਹੋਏ ਇਹ ਐਲਾਨ ਕੀਤਾ।ਪ੍ਰਧਾਨ ਮੰਤਰੀ ਨੇ ਨਿਊਯਾਰਕ ਵਿੱਚ ਮੋਦੀ ਨੇ ਅਮਰੀਕੀ ਸਮਾਗਮ ਦੇ ਵਿੱਚ ਕੌਂਸਲੇਟ ਖੋਲਣ ਦੀ ਘੋਸ਼ਣਾ  ਕੀਤੀ।ਉਹਨਾਂ ਕਿਹਾ ਕਿ ਇੱਥੇ ਵਧ ਰਹੇ ਭਾਰਤ-ਅਮਰੀਕੀ ਭਾਈਚਾਰੇ ਨਾਲ ਤਾਲਮੇਲ ਰੱਖਣ ਲਈ ਕੌਂਸਲੇਟ ਦਫ਼ਤਰ ਖੋਹਲ੍ਹੇ ਜਾਣਗੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇਂ ਦਿਨ ਐਤਵਾਰ ਨੂੰ ਇਹ ਐਲਾਨ ਕੀਤਾ ਹੈ  ਕਿ ਅਮਰੀਕਾ ਵਿੱਚ ਭਾਰਤ ਦੇ ਦੋ ਨਵੇਂ ਕੌਂਸਲੇਟ ਖੋਲ੍ਹੇਗਾ, ਜਿੰਨਾਂ ਵਿੱਚ  ਇੱਕ ਬੋਸਟਨ ਵਿੱਚ ਅਤੇ ਦੂਜਾ ਲਾਸ ਏਂਜਲਸ ਵਿੱਚ, ਹੋਵੇਗਾ।ਦੋਵਾਂ ਸ਼ਹਿਰਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ-ਅਮਰੀਕੀ ਆਬਾਦੀ ਵਿੱਚ ਵਾਧਾ ਦੇਖਿਆ ਗਿਆ ਹੈ, ਅਤੇ ਇਸਦੇ ਨਾਲ ਉਹਨਾਂ ਸਹੂਲਤਾਂ ਦੀ ਮੰਗ ਵੀ  ਕੀਤੀ ਹੈ। ਬੋਸਟਨ ਨੂੰ ਅਮਰੀਕਾ ਦੀ ਸਿੱਖਿਆ ਦੀ ਰਾਜਧਾਨੀ ਮੰਨਿਆ ਜਾਂਦਾ ਹੈ, ਜਦੋਂ ਕਿ ਲਾਸ ਏਂਜਲਸ ਦੇਸ਼ ਦੀ ਮਨੋਰੰਜਨ ਵਾਲੀ  ਰਾਜਧਾਨੀ ਹੈ। ਪਿਛਲੇ ਸਾਲ, ਉਹਨਾਂ ਨੇ ਘੋਸ਼ਣਾ ਕੀਤੀ ਸੀ ਕਿ ਸਾਡੀ ਸਰਕਾਰ ਦੀ ਸੀਏਟਲ ਵਿੱਚ ਇੱਕ ਨਵਾਂ ਕੌਂਸਲੇਟ ਖੋਲ੍ਹਣ ਦੀ ਯੋਜਨਾ ਹੈ। ਇਹ ਹੁਣ ਕਾਰਜਸ਼ੀਲ ਹੈ।ਅਤੇ  ਮੈਂ ਤੁਹਾਡੇ ਤੋਂ ਦੋ ਹੋਰ ਕੌਂਸਲੇਟਾਂ ਲਈ ਸੁਝਾਅ ਮੰਗੇ ਸਨ। ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਹਾਡੇ ਸੁਝਾਵਾਂ ਦੀ ਸਮੀਖਿਆ ਕਰਨ ਤੋਂ ਬਾਅਦ, ਭਾਰਤ ਨੇ ਬੋਸਟਨ ਅਤੇ ਲਾਸ ਏਂਜਲਸ ਵਿੱਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਫੈਸਲਾ ਕੀਤਾ ਹੈ, ”ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਨਿਊਯਾਰਕ ਵਿੱਚ ਅਮਰੀਕਾ ਦੇ ਸਮਾਗਮ ਵਿੱਚ ਇਹ ਅਹਿਮ ਐਲਾਨ ਕੀਤਾ ਹੈ।ਪੀਐਮ ਮੋਦੀ ਨੇ ਇਹ ਐਲਾਨ ਲੌਂਗ ਆਈਲੈਂਡ ਦੇ ਨਸਾਓ ਵੈਟਰਨਜ਼ ਕੋਲੀਜ਼ੀਅਮ ਵਿੱਚ ਲਗਭਗ 13,000 ਭਾਰਤੀ-ਅਮਰੀਕੀਆਂ ਦੀ ਭਾਰੀ ਇਕੱਠ  ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਸਮਾਗਮ ਪ੍ਰਧਾਨ ਮੰਤਰੀ ਦੀ ਅਮਰੀਕਾ ਦੀ ਤਿੰਨ ਦਿਨਾਂ ਯਾਤਰਾ ਲਈ ਭਰੀ ਯਾਤਰਾ ਦਾ ਇਕ ਹਿੱਸਾ ਸੀ।

Spread the love